ਹਾਂਗ ਕਾਂਗ ਵਿਸ਼ੇਸ਼ ਪ੍ਰਬੰਧਕੀ ਖੇਤਰ ਸਰਕਾਰ ਦੁਆਰਾ ਇਹ ਲੋੜੀਂਦਾ ਨਹੀਂ ਹੈ ਕਿ ਰੁਜ਼ਗਾਰਦਾਤਾਵਾਂ ਨੂੰ ਰੁਜ਼ਗਾਰ ਏਜੰਸੀਆਂ (EAs) ਦੁਆਰਾ FDHs ਦੀ ਭਰਤੀ ਕਰਨੀ ਚਾਹੀਦੀ ਹੈ ਜਾਂ FDHs ਨੂੰ ਰੁਜ਼ਗਾਰ ਏਜੰਸੀਆਂ (EAs) ਤੋਂ ਹੀ ਰੋਜ਼ਗਾਰ ਪ੍ਰਾਪਤ ਕਰਨਾ ਚਾਹੀਦਾ ਹੈ। ਫਿਰ ਵੀ, ਇਹ ਇੱਕ ਬਹੁਤ ਹੀ ਆਮ ਚੈਨਲ ਹੈ ਜਿਸ ਰਾਹੀਂ ਹਾਂਗ ਕਾਂਗ ਦੇ ਲੋਕ FDH ਨੂੰ ਨਿਯੁਕਤ ਕਰਦੇ ਹਨ।
FDH ਦੇ ਸੰਬੰਧਿਤ ਘਰੇਲੂ ਦੇਸ਼ ਵਿੱਚ ਵੀ ਅਜਿਹੀ ਲੋੜ ਹੋ ਸਕਦੀ ਹੈ ਅਤੇ ਇਹ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹੁੰਦੀਆਂ ਹਨ। FDHs ਅਤੇ ਰੁਜ਼ਗਾਰਦਾਤਾਵਾਂ ਨੂੰ EAs ਦੀ ਸੇਵਾ ਦੀ ਵਰਤੋਂ ਕਰਦੇ ਸਮੇਂ ਇਸ ਭਾਗ ਵਿੱਚ ਦਿੱਤੀ ਜਾਣਕਾਰੀ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਹਾਂਗ ਕਾਂਗ ਦੇ ਕਾਨੂੰਨਾਂ ਦੇ ਤਹਿਤ, ਸਾਰੇ EAs ਨੂੰ ਕੋਈ ਵੀ ਨੌਕਰੀ ਪਲੇਸਮੈਂਟ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਰੁਜ਼ਗਾਰ ਏਜੰਸੀ ਪ੍ਰਸ਼ਾਸਨ (EAA) ਤੋਂ ਲਾਇਸੰਸ ਲਈ ਅਪਲਾਈ ਕਰਨ ਦੀ ਲੋੜ ਹੁੰਦੀ ਹੈ।
ਕਿਸੇ EA ਦੀ ਸੇਵਾ ਦੀ ਵਰਤੋਂ ਕਰਨ ਤੋਂ ਪਹਿਲਾਂ, ਰੁਜ਼ਗਾਰਦਾਤਾਵਾਂ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਇਸ ਕੋਲ ਇੱਕ ਵੈਧ ਲਾਇਸੰਸ ਹੈ। ਤੁਸੀਂ ਹਾਂਗ ਕਾਂਗ ਵਿੱਚ ਵੈਧ ਲਾਇਸੰਸ ਵਾਲੇ EA(s) ਦੀ ਪਛਾਣ ਕਰਨ ਲਈ ਇਸ ਵੈਬਸਾਈਟ ਵਿੱਚ ਪ੍ਰਦਾਨ ਕੀਤੇ ਸਰਚ ਇੰਜਣ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਕਿਰਪਾ ਕਰਕੇ EAA ਨਾਲ ਸੰਪਰਕ ਕਰੋ।
ਜੇਕਰ ਤੁਹਾਨੂੰ ਸ਼ੱਕ ਹੈ ਕਿ ਇੱਕ EA ਇੱਕ ਵੈਧ ਲਾਇਸੈਂਸ ਤੋਂ ਬਿਨਾਂ ਕੰਮ ਕਰ ਰਿਹਾ ਹੈ, ਤਾਂ ਕਿਰਪਾ ਕਰਕੇ EAA ਨੂੰ ਰਿਪੋਰਟ ਕਰੋ। ਕੋਈ ਵੀ ਵਿਅਕਤੀ ਜੋ ਕਿ ਕਿਰਤ ਕਮਿਸ਼ਨਰ ਦੁਆਰਾ ਜਾਰੀ ਕੀਤੇ ਗਏ ਲਾਇਸੰਸ ਜਾਂ ਛੋਟ ਦੇ ਪ੍ਰਮਾਣ ਪੱਤਰ ਤੋਂ ਬਿਨਾਂ EA ਨੂੰ ਚਲਾਉਂਦਾ ਹੈ, ਇੱਕ ਜੁਰਮ ਦਾ ਦੋਸ਼ੀ ਹੋਵੇਗਾ ਅਤੇ ਦੋਸ਼ੀ ਪਾਏ ਜਾਣ ਤੇ ਵੱਧ ਤੋਂ ਵੱਧ $350,000 ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਹੋ ਸਕਦੀ ਹੈ।
ਇਹ ਯਕੀਨੀ ਬਣਾਉਣ ਤੋਂ ਇਲਾਵਾ ਕਿ EA ਕੋਲ ਇੱਕ ਵੈਧ ਲਾਇਸੰਸ ਹੈ, ਤੁਹਾਨੂੰ ਵੈੱਬਸਾਈਟਾਂ, ਡਿਸਕਸ਼ਨ ਗਰੁੱਪ ਜਾਂ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ EA ਦੀ ਪ੍ਰਸਿੱਧੀ ਦੀ ਜਾਂਚ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਆਪਣੇ ਹਿੱਤਾਂ ਦੀ ਰੱਖਿਆ ਕਰਨ ਲਈ, ਤੁਹਾਨੂੰ EA ਨਾਲ, ਕੋਈ ਵੀ ਭੁਗਤਾਨ ਕਰਨ ਤੋਂ ਪਹਿਲਾਂ, ਕਵਰੇਜ, ਮੱਦ ਅਨੁਸਾਰ ਫੀਸਾਂ, FDH ਦੀ ਰਿਪੋਰਟਿੰਗ ਡਿਊਟੀ ਦੀ ਮਿਤੀ, ਵਾਪਿਸ ਭੁਗਤਾਨ ਜਾਂ ਐਕਸਚੇਂਜ ਨੀਤੀ ਆਦਿ ਸਮੇਤ ਸੇਵਾ ਦੇ ਵੇਰਵਿਆਂ ਨੂੰ ਸਪੱਸ਼ਟ ਕਰਨ ਅਤੇ ਸਹਿਮਤੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਭੁਗਤਾਨ ਤੋਂ ਬਾਅਦ ਰਸੀਦ ਦੀ ਮੰਗ ਕਰੋ। ਸਹਿਮਤੀ ਵਾਲੀਆਂ ਸ਼ਰਤਾਂ ਦੋਵਾਂ ਧਿਰਾਂ ਦੁਆਰਾ ਹਸਤਾਖਰ ਕੀਤੇ ਸੇਵਾ ਸਮਝੌਤੇ ਵਿੱਚ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਜੇਕਰ EA ਕਿਸੇ ਵੀ ਸਹਿਮਤੀਸ਼ੁਦਾ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ, ਜਾਂ ਵਪਾਰ ਵਰਣਨ ਆਰਡੀਨੈਂਸ ਦੀ ਉਲੰਘਣਾ ਕਰਨ ਦੇ ਸ਼ੱਕ ਅਧੀਨ ਹੈ, ਤਾਂ ਤੁਹਾਨੂੰ ਉਪਭੋਗਤਾ ਕੌਂਸਲ ਜਾਂ ਕਸਟਮ ਅਤੇ ਆਬਕਾਰੀ ਵਿਭਾਗ ਤੋਂ ਸਹਾਇਤਾ ਲੈਣੀ ਚਾਹੀਦੀ ਹੈ।
ਕਨੂੰਨ ਦੇ ਅਨੁਸਾਰ, EAs ਤੁਹਾਡੇ ਤੋਂ ਨਿਰਧਾਰਤ ਕਮਿਸ਼ਨ (ਜੋ ਕਿ ਇਸ ਸਮੇਂ ਸਫਲ ਪਲੇਸਮੈਂਟ ਤੋਂ ਬਾਅਦ ਤੁਹਾਡੀ ਪਹਿਲੇ-ਮਹੀਨੇ ਦੀ ਤਨਖਾਹ ਦੇ 10% 'ਤੇ ਨਿਰਧਾਰਤ ਕੀਤਾ ਗਿਆ ਹੈ) ਤੋਂ ਇਲਾਵਾ ਕੋਈ ਫੀਸ ਜਾਂ ਖਰਚ ਨਹੀਂ ਲੈ ਸਕਦੇ, ਭਾਵੇਂ ਇਹ ਸਿੱਧੇ ਜਾਂ ਅਸਿੱਧੇ ਤੌਰ 'ਤੇ, ਨੌਕਰੀ-ਪਲੇਸਮੈਂਟ ਨਾਲ ਸੰਬੰਧਿਤ ਹੋਵੇ। ਆਪਣੇ ਆਪ ਦੇ ਬਚਾਅ ਲਈ, ਤੁਹਾਨੂੰ ਕਮਿਸ਼ਨ ਦਾ ਭੁਗਤਾਨ ਕਰਨ ਤੋਂ ਬਾਅਦ EAs ਤੋਂ ਇੱਕ ਰਸੀਦ ਪ੍ਰਾਪਤ ਕਰਨੀ ਚਾਹੀਦੀ ਹੈ। ਕੋਈ ਵੀ ਨੌਕਰੀ ਲੱਭਣ ਵਾਲਾ, ਜਿਸਨੂੰ EA ਦੁਆਰਾ ਵੱਧ ਖਰਚਾ ਲੈਣ ਦਾ ਸ਼ੱਕ ਹੈ, ਨੂੰ ਜਿੰਨੀ ਜਲਦੀ ਹੋ ਸਕੇ EAA ਨੂੰ ਰਿਪੋਰਟ ਕਰਨੀ ਚਾਹੀਦੀ ਹੈ।
EA ਨੂੰ ਨਿਯੁਕਤ ਕਰਨ ਤੋਂ ਪਹਿਲਾਂ, ਰੁਜ਼ਗਾਰਦਾਤਾਵਾਂ ਅਤੇ ਨੌਕਰੀ ਲੱਭਣ ਵਾਲਿਆਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਰੁਜ਼ਗਾਰ ਏਜੰਸੀਆਂ ਲਈ ਅਭਿਆਸ ਕੋਡ ਦਾ ਹਵਾਲਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਕਿਸੇ EA ਦੇ ਵਿਰੁੱਧ ਸ਼ਿਕਾਇਤ ਪ੍ਰਾਪਤ ਹੋਣ 'ਤੇ, ਜਿਸ 'ਤੇ ਰੁਜ਼ਗਾਰ ਆਰਡੀਨੈਂਸ ਅਤੇ/ਜਾਂ ਰੁਜ਼ਗਾਰ ਏਜੰਸੀ ਨਿਯਮਾਂ ਦੀ ਉਲੰਘਣਾ ਕਰਨ ਦਾ ਸ਼ੱਕ ਹੈ, EAA ਤੁਰੰਤ ਫਾਲੋ-ਅੱਪ ਕਰੇਗਾ। ਇਹ ਜਾਂਚ ਪ੍ਰਕਿਰਿਆ ਦੌਰਾਨ ਹੋਰ ਵੇਰਵੇ ਪ੍ਰਾਪਤ ਕਰਨ ਲਈ ਸ਼ਿਕਾਇਤਕਰਤਾ ਨੂੰ ਇੰਟਰਵਿਊ ਲਈ ਪਹੁੰਚ ਕਰ ਸਕਦਾ ਹੈ; ਜਾਂ ਜਦੋਂ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਕਾਨੂੰਨ ਦੀ ਸ਼ੱਕੀ ਉਲੰਘਣਾ ਲਈ ਕਿਸੇ EA ਦੇ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ, ਤਾਂ EAA ਸ਼ਿਕਾਇਤਕਰਤਾ ਨੂੰ ਮੁਕੱਦਮੇ ਦੇ ਗਵਾਹ ਵਜੋਂ, ਜਦੋਂ ਅਤੇ ਜਿਵੇਂ ਵੀ ਲੋੜ ਹੋਵੇ, ਸੱਦਾ ਦੇ ਸਕਦਾ ਹੈ।