ਨਹੀਂ। ਮਿਆਰੀ ਰੁਜ਼ਗਾਰ ਇਕਰਾਰਨਾਮਾ (ID 407) ਹਾਂਗ ਕਾਂਗ ਵਿੱਚ ਸਾਰੇ FDH ਲਈ ਇੱਕਮਾਤਰ ਅਧਿਕਾਰਤ ਰੁਜ਼ਗਾਰ ਇਕਰਾਰਨਾਮਾ ਹੈ। ਕਿਸੇ ਰੁਜ਼ਗਾਰਦਾਤਾ ਅਤੇ ਉਸਦੀ/ਉਸਦੇ FDH ਵਿਚਕਾਰ ਕੀਤਾ ਗਿਆ ਕੋਈ ਹੋਰ ਰੁਜ਼ਗਾਰ ਇਕਰਾਰਨਾਮਾ ਹਾਂਗ ਕਾਂਗ ਵਿੱਚ ਲਾਗੂ ਨਹੀਂ ਹੁੰਦਾ ਹੈ। ਹਰੇਕ ਮਿਆਰੀ ਰੁਜ਼ਗਾਰ ਇਕਰਾਰਨਾਮਾ ਦੋ ਸਾਲਾਂ ਲਈ ਪ੍ਰਭਾਵੀ ਹੁੰਦਾ ਹੈ।
28 ਸਤੰਬਰ 2024 ਤੋਂ ਪ੍ਰਭਾਵੀ ਤੌਰ ਤੇ, FDHs ਲਈ MAW $4,990 ਪ੍ਰਤੀ ਮਹੀਨਾ ਹੈ, ਜੋ ਕਿ 28 ਸਤੰਬਰ 2024 ਨੂੰ ਜਾਂ ਇਸ ਤੋਂ ਬਾਅਦ ਹਸਤਾਖਰ ਕੀਤੇ ਗਏ ਸਾਰੇ ਰੁਜ਼ਗਾਰ ਇਕਰਾਰਨਾਮਿਆਂ 'ਤੇ ਲਾਗੂ ਹੁੰਦਾ ਹੈ। ਸਾਰੇ FDHs ਦਾ ਭੁਗਤਾਨ ਮਿਆਰੀ ਰੁਜ਼ਗਾਰ ਇਕਰਾਰਨਾਮੇ ਵਿੱਚ ਦਰਸਾਏ ਮਜ਼ਦੂਰੀ ਦਰ 'ਤੇ ਕੀਤਾ ਜਾਣਾ ਚਾਹੀਦਾ ਹੈ। ਇੱਕ ਰੁਜ਼ਗਾਰਦਾਤਾ ਨੂੰ ਇੱਕ ਤਰਫਾ ਤੌਰ 'ਤੇ ਘੱਟ ਉਜਰਤ ਦਰ 'ਤੇ ਉਸ ਦੇ FDH ਨਾਲ ਨਿੱਜੀ ਸਮਝੌਤਾ ਥੋਪਣਾ ਜਾਂ ਲਗਾਉਣਾ ਨਹੀਂ ਚਾਹੀਦਾ ਹੈ। ਇੱਕ FDH ਨੂੰ ਘੱਟ ਭੁਗਤਾਨ ਕਰਨਾ ਜਾਂ ਇੱਕ FDH ਦੀ ਤਨਖਾਹ ਦਾ ਗਲਤ ਖੁਲਾਸਾ ਕਰਨਾ ਮੁਕੱਦਮੇ ਅਤੇ ਕੈਦ ਲਈ ਜਵਾਬਦੇਹ ਹੈ।
ਨਹੀਂ। ਮਿਆਰੀ ਰੁਜ਼ਗਾਰ ਇਕਰਾਰਨਾਮੇ ਦੀ ਧਾਰਾ 3 ਦੇ ਤਹਿਤ, ਇੱਕ FDH ਨੂੰ ਹਾਂਗ ਕਾਂਗ ਵਿੱਚ ਰੁਜ਼ਗਾਰ ਦੀ ਮਿਆਦ ਦੇ ਦੌਰਾਨ ਇਕਰਾਰਨਾਮੇ ਵਿੱਚ ਦਰਸਾਏ ਗਏ ਆਪਣੇ ਰੁਜ਼ਗਾਰਦਾਤਾ ਦੀ ਰਿਹਾਇਸ਼ ਵਿੱਚ ਕੰਮ ਕਰਨਾ ਅਤੇ ਨਿਵਾਸ ਕਰਨਾ ਚਾਹੀਦਾ ਹੈ। ਰੁਜ਼ਗਾਰਦਾਤਾਵਾਂ ਨੂੰ FDHs ਨੂੰ ਉਚਿਤ ਗੋਪਨੀਯਤਾ ਦੇ ਨਾਲ ਢੁਕਵੀਂ ਰਿਹਾਇਸ਼ ਪ੍ਰਦਾਨ ਕਰਨੀ ਚਾਹੀਦੀ ਹੈ। ਅਢੁਕਵੇਂ ਰਿਹਾਇਸ਼ੀ ਪ੍ਰਬੰਧਾਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ: FDHs ਲਈ ਕੁੱਝ ਗੋਪਨੀਯਤਾ ਵਾਲੇ ਕੋਰੀਡੋਰ ਵਿੱਚ ਬਣੇ ਬਣਾਏ ਬੈੱਡਾਂ 'ਤੇ ਸੌਣ ਦਾ ਪ੍ਰਬੰਧ ਕਰਨਾ, ਜਾਂ ਦੂਸਰੇ ਲਿੰਗ ਦੇ ਕਿਸੇ ਬਾਲਗ/ਕਿਸ਼ੋਰ ਨਾਲ ਕਮਰਾ ਸਾਂਝਾ ਕਰਨਾ।
ਮਿਆਰੀ ਰੁਜ਼ਗਾਰ ਇਕਰਾਰਨਾਮੇ ਦੀ ਧਾਰਾ 6 ਦੇ ਤਹਿਤ, FDHs ਰੁਜ਼ਗਾਰ ਆਰਡੀਨੈਂਸ ਵਿੱਚ ਦਰਸਾਈਆਂ ਗਈਆਂ ਨਿਮਨਲਿਖਤ ਛੁੱਟੀਆਂ ਦੇ ਹੱਕਦਾਰ ਹਨ:
ਇਸ ਤੋਂ ਇਲਾਵਾ, ਮਿਆਰੀ ਰੁਜ਼ਗਾਰ ਇਕਰਾਰਨਾਮੇ ਦੀ ਧਾਰਾ 13 ਇਹ ਦੱਸਦੀ ਹੈ ਕਿ ਜੇਕਰ ਕੋਈ FDH ਅਤੇ ਉਸਦੀ/ਉਸਦਾ ਰੁਜ਼ਗਾਰਦਾਤਾ ਇਕਰਾਰਨਾਮਾ ਮੁੜ-ਨਵਿਆਉਣ ਲਈ ਸਹਿਮਤ ਹੁੰਦੇ ਹਨ, ਤਾਂ FDH ਨੂੰ, ਨਵਾਂ ਇਕਰਾਰਨਾਮਾ ਸ਼ੁਰੂ ਹੋਣ ਤੋਂ ਪਹਿਲਾਂ, ਰੁਜ਼ਗਾਰਦਾਤਾ ਦੇ ਖਰਚੇ 'ਤੇ ਘੱਟੋ-ਘੱਟ 7 ਦਿਨਾਂ ਦੀ ਭੁਗਤਾਨ ਸਮੇਤ/ਭੁਗਤਾਨ ਰਹਿਤ ਛੁੱਟੀ ’ਤੇ (ਜਦੋਂ ਤੱਕ ਕਿ ਹਾਂਗ ਕਾਂਗ ਵਿੱਚ ਰਹਿਣ ਦੀ ਮਿਆਦ ਵਧਾਉਣ ਦੀ ਪੂਰਵ ਪ੍ਰਵਾਨਗੀ ਇਮੀਗ੍ਰੇਸ਼ਨ ਦੇ ਡਾਇਰੈਕਟਰ ਦੁਆਰਾ ਨਹੀਂ ਦਿੱਤੀ ਜਾਂਦੀ) ਆਪਣੇ ਮੂਲ ਸਥਾਨ 'ਤੇ ਵਾਪਸ ਜਾਣਾ ਚਾਹੀਦਾ ਹੈ।
ਭਵਿੱਖ ਦੇ ਵਿਵਾਦਾਂ ਤੋਂ ਬਚਣ ਲਈ ਰੁਜ਼ਗਾਰਦਾਤਾਵਾਂ ਨੂੰ FDH ਦੀ ਛੁੱਟੀ ਅਤੇ ਭੁਗਤਾਨ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਰੱਖਣਾ ਚਾਹੀਦਾ ਹੈ।
ਇੱਕ ਔਰਤ FDH ਲਗਾਤਾਰ 14 ਹਫ਼ਤਿਆਂ ਦੀ ਭੁਗਤਾਨ ਸਮੇਤ ਜਣੇਪਾ ਛੁੱਟੀ ਲਈ ਯੋਗ ਹੈ ਜੇਕਰ:
ਜਣੇਪਾ ਛੁੱਟੀ ਦੀ ਤਨਖਾਹ ਦੀ ਰੋਜ਼ਾਨਾ ਦਰ ਇੱਕ FDH ਦੀ ਔਸਤ ਰੋਜ਼ਾਨਾ ਮਜ਼ਦੂਰੀ ਦੇ ਚਾਰ-ਪੰਜਵੇਂ ਹਿੱਸੇ ਦੇ ਬਰਾਬਰ ਹੈ। ਜਣੇਪਾ ਛੁੱਟੀ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।
ਇੱਕ ਰੋਜ਼ਗਾਰਦਾਤਾ, ਆਮ ਤਨਖ਼ਾਹ ਵਾਲੇ ਦਿਨ ਜਣੇਪਾ ਛੁੱਟੀ ਦੀ ਸਾਰੀ ਤਨਖਾਹ ਦਾ ਭੁਗਤਾਨ ਕਰ ਦਿੰਦਾ ਹੈ ਤਾਂ ਉਸਤੋਂ ਬਾਅਦ, ਉਹ 11ਵੇਂ ਤੋਂ 14ਵੇਂ ਹਫ਼ਤਿਆਂ ਦੀ ਜਣੇਪਾ ਛੁੱਟੀ ਦੀ ਭੁਗਤਾਨ ਯੋਗ ਤਨਖਾਹ ਅਤੇ ਭੁਗਤਾਨ ਕੀਤੀ ਗਈ ਤਨਖਾਹ ਲਈ ਰੁਜ਼ਗਾਰ ਆਰਡੀਨੈਂਸ ਦੇ ਤਹਿਤ ਸਰਕਾਰ ਨੂੰ ਅਰਜ਼ੀ ਦੇ ਸਕਦਾ ਹੈ। ਵੇਰਵਿਆਂ ਲਈ, ਕਿਰਪਾ ਕਰਕੇ ਜਣੇਪਾ ਛੁੱਟੀ ਦੀ ਤਨਖਾਹ ਯੋਜਨਾ ਦੇ ਵੈਬਪੇਜ 'ਤੇ ਜਾਓ।
ਕੋਈ ਰੋਜ਼ਗਾਰਦਾਤਾ FDH ਦੀ ਅਣਗਹਿਲੀ ਜਾਂ ਗਲਤੀ ਕਾਰਨ ਮਾਲ, ਉਪਕਰਨ ਜਾਂ ਸੰਪੱਤੀ ਦੀ ਟੁੱਟ-ਭੱਜ ਜਾਂ ਨੁਕਸਾਨ ਲਈ ਆਪਣੇ FDH ਦੀ ਤਨਖਾਹ ਕੱਟ ਸਕਦਾ ਹੈ। ਕਿਸੇ ਵੀ ਮਾਮਲੇ ਵਿੱਚ, ਕਟੌਤੀ ਕੀਤੀ ਜਾਣ ਵਾਲੀ ਰਕਮ ਟੁੱਟ-ਭੱਜ ਜਾਂ ਨੁਕਸਾਨ ਦੇ ਮੁੱਲ ਦੇ ਬਰਾਬਰ ਹੋਣੀ ਚਾਹੀਦੀ ਹੈ, ਪਰ HK$300 ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਜਿਹੀਆਂ ਕਟੌਤੀਆਂ ਦੀ ਕੁੱਲ ਰਕਮ ਉਸ ਮਜ਼ਦੂਰੀ ਦੀ ਮਿਆਦ ਵਿੱਚ FDH ਨੂੰ ਭੁਗਤਾਨ ਯੋਗ ਉਜਰਤ ਦੇ ਇੱਕ ਚੌਥਾਈ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਜੇਕਰ ਕਿਸੇ FDH ਨੂੰ ਰੋਜ਼ਗਾਰ ਦੇ ਦੌਰਾਨ ਅਤੇ ਉਸ ਦੌਰਾਨ ਵਾਪਰੀ ਦੁਰਘਟਨਾ ਦੇ ਨਤੀਜੇ ਵਜੋਂ ਸੱਟ ਲੱਗ ਜਾਂਦੀ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ, ਤਾਂ ਉਸਦਾ/ਉਸਦੀ ਰੋਜ਼ਗਾਰਦਾਤਾ ਆਮ ਤੌਰ 'ਤੇ ਕਰਮਚਾਰੀ ਮੁਆਵਜ਼ਾ ਆਰਡੀਨੈਂਸ ਦੇ ਤਹਿਤ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਜਵਾਬਦੇਹ ਹੁੰਦਾ/ਹੁੰਦੀ ਹੈ। ਇੱਕ ਜ਼ਖਮੀ FDH ਨੂੰ ਜਿੰਨੀ ਜਲਦੀ ਹੋ ਸਕੇ ਦੁਰਘਟਨਾ ਬਾਰੇ ਉਸਦੇ ਰੋਜ਼ਗਾਰਦਾਤਾ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਇੱਕ ਰੋਜ਼ਗਾਰਦਾਤਾ ਨੂੰ ਦੁਰਘਟਨਾ ਤੋਂ ਬਾਅਦ 14 ਦਿਨਾਂ (ਜਾਂ ਘਾਤਕ ਦੁਰਘਟਨਾਵਾਂ ਦੇ ਮਾਮਲੇ ਵਿੱਚ 7 ਦਿਨ) ਦੇ ਅੰਦਰ ਕਿਰਤ ਕਮਿਸ਼ਨਰ ਨੂੰ ਹਾਦਸੇ ਦੀ ਰਿਪੋਰਟ ਕਰਨੀ ਚਾਹੀਦੀ ਹੈ। ਇੱਕ FDH ਜੋ ਕਰਮਚਾਰੀ ਮੁਆਵਜ਼ਾ ਆਰਡੀਨੈਂਸ ਵਿੱਚ ਦਰਸਾਏ ਕਿਸੇ ਕਿੱਤਾਮੁਖੀ ਬਿਮਾਰੀ ਤੋਂ ਪੈਦਾ ਹੋਣ ਵਾਲੀ ਅਸਮਰੱਥਾ ਤੋਂ ਪੀੜਤ ਹੈ, ਉਹ ਉਸੇ ਮੁਆਵਜ਼ੇ ਅਤੇ ਸੁਰੱਖਿਆ ਦਾ ਹੱਕਦਾਰ ਹੈ।
ਇੱਕ ਰੁਜ਼ਗਾਰਦਾਤਾ ਉਸ ਦੇ FDH ਨੂੰ ਮੁਆਵਜ਼ਾ ਦੇਣ ਲਈ ਜਵਾਬਦੇਹ ਹੈ ਜਿਸਨੂੰ ਕੰਮ ਦੇ ਦੌਰਾਨ ਸੱਟਾਂ ਲੱਗੀਆਂ ਹਨ। ਕੰਮ ਦੌਰਾਨ ਲੱਗੀਆਂ ਸੱਟਾਂ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।
ਮਿਆਰੀ ਰੁਜ਼ਗਾਰ ਇਕਰਾਰਨਾਮੇ ਦੀ ਧਾਰਾ 10 ਦੇ ਤਹਿਤ, ਇੱਕ ਰੁਜ਼ਗਾਰਦਾਤਾ ਅਤੇ ਉਸਦੀ/ਉਸਦਾ FDH ਲਿਖਤੀ ਰੂਪ ਵਿੱਚ ਇੱਕ ਮਹੀਨੇ ਦਾ ਨੋਟਿਸ ਦੇ ਕੇ ਜਾਂ ਦੂਜੀ ਧਿਰ ਨੂੰ ਨੋਟਿਸ ਦੇ ਬਦਲੇ ਇੱਕ ਮਹੀਨੇ ਦੀ ਤਨਖਾਹ ਦਾ ਭੁਗਤਾਨ ਕਰਕੇ ਆਪਣੇ ਇਕਰਾਰਨਾਮੇ ਨੂੰ ਮਿਆਦ ਪੁੱਗਣ ਤੋਂ ਪਹਿਲਾਂ ਖਤਮ ਕਰ ਸਕਦਾ ਹੈ।
ਰੁਜ਼ਗਾਰਦਾਤਾ ਅਤੇ FDH ਦੋਵਾਂ ਨੂੰ ਇਕਰਾਰਨਾਮੇ ਦੀ ਸਮਾਪਤੀ ਦੀ ਮਿਤੀ ਦੇ ਸੱਤ ਦਿਨਾਂ ਦੇ ਅੰਦਰ ਇਮੀਗ੍ਰੇਸ਼ਨ ਦੇ ਡਾਇਰੈਕਟਰ ਨੂੰ, ਨਾਲ ਹੀ ਸਮਾਪਤੀ ਦੀ ਦੂਜੀ ਧਿਰ ਦੀ ਲਿਖਤੀ ਰਸੀਦ ਦੀ ਇੱਕ ਕਾਪੀ ਦੇ ਸਮੇਤ, ਇੱਕ ਲਿਖਤੀ ਨੋਟਿਸ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ। ਉਹ ਇਮੀਗ੍ਰੇਸ਼ਨ ਵਿਭਾਗ ਦੀ "ਵਿਦੇਸ਼ੀ ਘਰੇਲੂ ਸਹਾਇਕ ਨਾਲ ਰੁਜ਼ਗਾਰ ਇਕਰਾਰਨਾਮੇ ਦੀ ਸਮਾਪਤੀ ਦੀ ਸੂਚਨਾ” (ID 407E) ਨੂੰ ਪੂਰਾ ਕਰਨ ਦੀ ਚੋਣ ਕਰ ਸਕਦੇ ਹਨ।
ਰੁਜ਼ਗਾਰਦਾਤਾ ਨੂੰ FDH ਦੇ ਕਿਸੇ ਵੀ ਬਕਾਇਆ ਤਨਖਾਹ ਅਤੇ ਇਕਰਾਰਨਾਮੇ ਦੇ ਭੁਗਤਾਨਾਂ ਦੀ, ਤਰਜੀਹੀ ਤੌਰ 'ਤੇ ਬੈਂਕ ਟ੍ਰਾਂਸਫਰ ਦੁਆਰਾ, ਅਦਾਇਗੀ ਕਰਨੀ ਚਾਹੀਦੀ ਹੈ ਤਾਂ ਜੋ ਭੁਗਤਾਨ ਦਾ ਰਿਕਾਰਡ ਰੱਖਿਆ ਜਾ ਸਕੇ। ਇੱਕ ਰੁਜ਼ਗਾਰਦਾਤਾ ਜੋ ਆਪਣੇ FDH ਨੂੰ ਕਾਨੂੰਨੀ ਲਾਭ ਅਤੇ ਹੋਰ ਭੁਗਤਾਨਾਂ, ਜੋ ਰੁਜ਼ਗਾਰ ਆਰਡੀਨੈਂਸ ਅਤੇ ਮਿਆਰੀ ਰੁਜ਼ਗਾਰ ਇਕਰਾਰਨਾਮੇ ਦੇ ਅੰਤਰਗਤ ਹਨ, ਦੀ ਅਦਾਇਗੀ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਇੱਕ ਜੁਰਮ ਕਰਦਾ ਹੈ।
ਰੁਜ਼ਗਾਰ ਆਰਡੀਨੈਂਸ ਉਨ੍ਹਾਂ ਵਿਸ਼ੇਸ਼ ਹਾਲਾਤਾਂ ਬਾਰੇ ਵੀ ਗੱਲ ਕਰਦਾ ਹੈ ਜਿਨ੍ਹਾਂ ਦੇ ਤਹਿਤ ਇੱਕ ਇਕਰਾਰਨਾਮੇ ਨੂੰ ਬਿਨਾਂ ਨੋਟਿਸ ਜਾਂ ਨੋਟਿਸ ਦੇ ਬਦਲੇ ਬਿਨਾਂ ਭੁਗਤਾਨ ਕੀਤੇ ਖਤਮ ਕੀਤਾ ਜਾ ਸਕਦਾ ਹੈ, ਅਤੇ ਨਾਲ ਹੀ ਉਹਨਾਂ ਹਾਲਾਤਾਂ ਦਾ ਵੇਰਵਾ ਦਿੰਦਾ ਹੈ ਜਿਨ੍ਹਾਂ ਵਿੱਚ ਬਰਖਾਸਤਗੀ ਦੀ ਆਗਿਆ ਨਹੀਂ ਹੈ। ਵੇਰਵਿਆਂ ਲਈ ਕਿਰਪਾ ਕਰਕੇ Q9 ਅਤੇ Q10 ਵੇਖੋ।
ਕੋਈ ਰੋਜ਼ਗਾਰਦਾਤਾ ਆਪਣੇ FDH ਨੂੰ ਬਿਨਾਂ ਨੋਟਿਸ ਜਾਂ ਨੋਟਿਸ ਦੇ ਬਦਲੇ ਭੁਗਤਾਨ ਕੀਤੇ ਬਿਨਾਂ ਥੋੜ੍ਹੇ ਸਮੇਂ ਵਿੱਚ ਬਰਖਾਸਤ ਕਰ ਸਕਦਾ ਹੈ ਜੇਕਰ FDH, ਉਸਦੇ ਰੁਜ਼ਗਾਰ ਦੇ ਸਬੰਧ ਵਿੱਚ:
ਸੰਖੇਪ ਬਰਖਾਸਤਗੀ ਇੱਕ ਗੰਭੀਰ ਅਨੁਸ਼ਾਸਨੀ ਕਾਰਵਾਈ ਹੈ। ਇਹ ਸਿਰਫ਼ ਉਹਨਾਂ ਮਾਮਲਿਆਂ 'ਤੇ ਲਾਗੂ ਹੁੰਦਾ ਹੈ ਜਿੱਥੇ ਇੱਕ FDH ਨੇ ਬਹੁਤ ਗੰਭੀਰ ਦੁਰਵਿਹਾਰ ਕੀਤਾ ਹੈ ਜਾਂ ਵਾਰ-ਵਾਰ ਚੇਤਾਵਨੀਆਂ ਤੋਂ ਬਾਅਦ ਸੁਧਾਰ ਕਰਨ ਵਿੱਚ ਅਸਫਲ ਰਿਹਾ ਹੈ।
ਇੱਕ FDH ਬਿਨਾਂ ਕਿਸੇ ਨੋਟਿਸ ਦੇ ਜਾਂ ਨੋਟਿਸ ਦੇ ਬਦਲੇ ਭੁਗਤਾਨ ਕੀਤੇ ਬਿਨਾਂ ਆਪਣਾ ਮਿਆਰੀ ਰੁਜ਼ਗਾਰ ਇਕਰਾਰਨਾਮਾ ਸਮਾਪਤ ਕਰ ਸਕਦਾ ਹੈ ਜੇਕਰ ਉਹ:
ਬਿਨਾਂ ਨੋਟਿਸ ਦੇ ਜਾਂ ਨੋਟਿਸ ਦੇ ਬਦਲੇ ਭੁਗਤਾਨ ਦੇ ਬਿਨਾਂ ਰੁਜ਼ਗਾਰ ਦੀ ਸਮਾਪਤੀ ਨੂੰ ਸਿਰਫ਼ ਬਹੁਤ ਹੀ ਖਾਸ ਹਾਲਾਤਾਂ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਲੋੜੀਂਦੇ ਜਾਇਜ਼ ਸਬੂਤਾਂ ਦੁਆਰਾ ਸਮਰਥਿਤ ਹੋਣਾ ਚਾਹੀਦਾ ਹੈ। ਨਹੀਂ ਤਾਂ, ਦੂਜੀ ਧਿਰ ਦੇ ਦਾਅਵਿਆਂ ਦਾ ਸਾਹਮਣਾ ਕਰਨਾ ਪਵੇਗਾ।
ਇੱਕ ਰੁਜ਼ਗਾਰਦਾਤਾ ਨੂੰ ਹੇਠ ਲਿਖੀਆਂ ਹਾਲਤਾਂ ਵਿੱਚ / ਹੇਠ ਲਿਖੇ ਕਾਰਨਾਂ ਕਰਕੇ ਆਪਣਾ FDH ਬਰਖਾਸਤ ਨਹੀਂ ਕਰਨਾ ਚਾਹੀਦਾ:
ਉਪਰੋਕਤ ਹਾਲਾਤਾਂ ਵਿੱਚ / ਉਪਰੋਕਤ ਕਾਰਨਾਂ ਕਰਕੇ ਇੱਕ FDH ਨੂੰ ਬਰਖਾਸਤ ਕਰਨ ਵਾਲਾ ਰੁਜ਼ਗਾਰਦਾਤਾ ਇੱਕ ਜੁਰਮ ਕਰਦਾ ਹੈ ਅਤੇ ਮੁਕੱਦਮੇ ਲਈ ਜਵਾਬਦੇਹ ਹੁੰਦਾ ਹੈ ਅਤੇ ਦੋਸ਼ੀ ਠਹਿਰਾਏ ਜਾਣ 'ਤੇ $100,000 ਦਾ ਵੱਧ ਤੋਂ ਵੱਧ ਜੁਰਮਾਨਾ ਹੁੰਦਾ ਹੈ।
FDHs, ਰੋਜ਼ਗਾਰ ਆਰਡੀਨੈਂਸ ਦੇ ਤਹਿਤ ਸਥਾਨਕ ਕਰਮਚਾਰੀਆਂ ਵਾਂਗ ਸੁਰੱਖਿਆ ਦਾ ਆਨੰਦ ਮਾਣਦੇ ਹਨ। ਉਹ ਮਿਆਰੀ ਰੁਜ਼ਗਾਰ ਇਕਰਾਰਨਾਮੇ ਵਿੱਚ ਦਰਸਾਏ ਅਧਿਕਾਰਾਂ ਅਤੇ ਲਾਭਾਂ ਦੇ ਵਧੇਰੇ ਹੱਕਦਾਰ ਹਨ।
ਇੱਕ ਰੁਜ਼ਗਾਰਦਾਤਾ ਜੋ ਇੱਕ FDH ਨਾਲ ਰੁਜ਼ਗਾਰ ਇਕਰਾਰਨਾਮੇ ਨੂੰ ਖਤਮ ਕਰਨ ਦਾ ਇਰਾਦਾ ਰੱਖਦਾ ਹੈ, ਉਸਨੂੰ ਇੱਕ ਮਹੀਨੇ ਦਾ ਪੂਰਵ ਨੋਟਿਸ ਲਿਖਤੀ ਰੂਪ ਵਿੱਚ ਜਾਂ ਨੋਟਿਸ ਦੇ ਬਦਲੇ ਇੱਕ ਮਹੀਨੇ ਦੀ ਤਨਖਾਹ ਅਤੇ ਨਾਲ ਹੀ ਹੋਰ ਸਮਾਪਤੀ ਦੀਆਂ ਹੋਰ ਅਦਾਇਗੀਆਂ ਦੇਣ ਦੀ ਲੋੜ ਹੁੰਦੀ ਹੈ, ਜਿਸ ਵਿੱਚ ਆਮ ਤੌਰ 'ਤੇ ਹੇਠ ਲਿਖੇ ਸ਼ਾਮਲ ਹੁੰਦੇ ਹਨ:
ਕਿਰਤ ਵਿਭਾਗ ਨੇ ਇਕਰਾਰਨਾਮੇ ਦੀ ਸਮਾਪਤੀ ਦੇ ਮਾਮਲੇ ਵਿੱਚ FDHs ਨੂੰ ਭੁਗਤਾਨ ਯੋਗ ਵਸਤੂਆਂ ਦੀ ਜਾਂਚ ਕਰਨ ਲਈ ਰੁਜ਼ਗਾਰਦਾਤਾਵਾਂ ਲਈ ਇੱਕ ਨਮੂਨਾ ਰਸੀਦ ਤਿਆਰ ਕੀਤੀ ਹੈ। FDHs ਅਤੇ ਰੁਜ਼ਗਾਰਦਾਤਾ ਸੰਬੰਧਿਤ ਭੁਗਤਾਨ ਦੀ ਰਕਮ ਦੀ ਗਣਨਾ ਕਰਨ ਲਈ ਕਾਨੂੰਨੀ ਰੁਜ਼ਗਾਰ ਹੱਕਾਂ ਦਾ ਹਵਾਲਾ ਕੈਲਕੁਲੇਟਰ ਦੀ ਵਰਤੋਂ ਵੀ ਕਰ ਸਕਦੇ ਹਨ।
ਇੱਕ FDH, ਉਸੇ ਰੁਜ਼ਗਾਰਦਾਤਾ ਨਾਲ 12 ਮਹੀਨਿਆਂ ਦੀ ਸੇਵਾ ਤੋਂ ਬਾਅਦ ਭੁਗਤਾਨ ਸਮੇਤ ਸਾਲਾਨਾ ਛੁੱਟੀ ਦਾ ਹੱਕਦਾਰ ਹੈ। ਭੁਗਤਾਨ ਸਮੇਤ ਸਾਲਾਨਾ ਛੁੱਟੀ ਦੇ ਦਿਨਾਂ ਦੀ ਗਿਣਤੀ ਉਸਦੀ ਸੇਵਾ ਦੀ ਲੰਬਾਈ ਦੇ ਅਨੁਸਾਰ 7 ਦਿਨਾਂ ਤੋਂ 14 ਦਿਨਾਂ ਤੱਕ ਹੌਲੀ-ਹੌਲੀ ਵਧਦੀ ਜਾਂਦੀ ਹੈ।
ਮਿਆਰੀ ਰੁਜ਼ਗਾਰ ਇਕਰਾਰਨਾਮੇ ਦੀ ਸਮਾਪਤੀ 'ਤੇ, ਕਿਸੇ ਰੁਜ਼ਗਾਰਦਾਤਾ ਨੂੰ ਨਾ ਲਈ ਗਈ ਸਾਲਾਨਾ ਛੁੱਟੀ ਦੇ ਬਦਲੇ ਆਪਣੇ FDH ਨੂੰ ਅਦਾਇਗੀ ਕਰਨੀ ਚਾਹੀਦੀ ਹੈ। ਛੁੱਟੀ ਵਾਲੇ ਸਾਲ ਵਿੱਚ 3 ਪਰ 12 ਮਹੀਨਿਆਂ ਤੋਂ ਘੱਟ ਦੀ ਸੇਵਾ ਵਾਲਾ ਇੱਕ FDH (ਭਾਵ ਰੋਜ਼ਗਾਰ ਸ਼ੁਰੂ ਹੋਣ 'ਤੇ ਹਰ 12 ਮਹੀਨਿਆਂ ਬਾਅਦ) ਵੀ ਅਨੁਪਾਤਕ ਸਾਲਾਨਾ ਛੁੱਟੀ ਤਨਖਾਹ ਦਾ ਹੱਕਦਾਰ ਹੈ। ਭੁਗਤਾਨ ਸਮੇਤ ਸਾਲਾਨਾ ਛੁੱਟੀ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।
ਜੇਕਰ FDH ਨੂੰ ਲਗਾਤਾਰ 24 ਮਹੀਨਿਆਂ ਤੱਕ ਦੇ ਸਮੇਂ ਲਈ ਨੌਕਰੀ 'ਤੇ ਰੱਖਿਆ ਗਿਆ ਹੈ ਅਤੇ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਜਾਂ ਅਧਿਕਤਾ ਦੇ ਕਾਰਨ ਉਸ ਦੇ ਇਕਰਾਰਨਾਮੇ ਦਾ ਨਵੀਨੀਕਰਨ* ਨਹੀਂ ਕੀਤਾ ਗਿਆ ਹੈ, ਤਾਂ ਇੱਕ ਰੁਜ਼ਗਾਰਦਾਤਾ ਨੂੰ ਆਪਣੇ FDH ਨੂੰ ਵੱਖ ਹੋਣ ਦਾ ਭੁਗਤਾਨ ਕਰਨਾ ਚਾਹੀਦਾ ਹੈ।
ਜੇਕਰ FDH ਨੂੰ ਲਗਾਤਾਰ 5 ਸਾਲਾਂ ਤੱਕ ਦੇ ਸਮੇਂ ਲਈ ਨੌਕਰੀ 'ਤੇ ਰੱਖਿਆ ਗਿਆ ਹੈ ਅਤੇ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਜਾਂ ਗੰਭੀਰ ਦੁਰਵਿਹਾਰ ਜਾਂ ਅਧਿਕਤਾ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਉਸਦਾ ਇਕਰਾਰਨਾਮੇ ਦਾ ਨਵੀਨੀਕਰਨ* ਨਹੀਂ ਕੀਤਾ ਗਿਆ ਹੈ ਤਾਂ ਇੱਕ ਰੁਜ਼ਗਾਰਦਾਤਾ ਨੂੰ ਆਪਣੇ FDH ਨੂੰ ਲੰਬੀ ਸੇਵਾ ਦਾ ਭੁਗਤਾਨ ਕਰਨਾ ਚਾਹੀਦਾ ਹੈ।
* ਜੇਕਰ ਕਿਸੇ ਰੁਜ਼ਗਾਰਦਾਤਾ ਨੇ, ਇਕਰਾਰਨਾਮੇ ਦੀ ਸਮਾਪਤੀ/ਮਿਆਦ ਸਮਾਪਤੀ ਦੀ ਮਿਤੀ ਤੋਂ ਘੱਟ ਤੋਂ ਘੱਟ 7 ਦਿਨ ਪਹਿਲਾਂ, ਰੁਜ਼ਗਾਰ ਇਕਰਾਰਨਾਮੇ ਨੂੰ ਰੀਨਿਊ ਕਰਨ ਜਾਂ ਆਪਣੇ FDH ਨੂੰ ਨਵੇਂ ਇਕਰਾਰਨਾਮੇ ਦੇ ਅਧੀਨ ਦੁਬਾਰਾ ਸ਼ਾਮਲ ਕਰਨ ਲਈ ਲਿਖਤੀ ਰੂਪ ਵਿੱਚ ਪੇਸ਼ਕਸ਼ ਕੀਤੀ ਹੈ, ਪਰ FDH ਗੈਰ-ਵਾਜਬ ਤੌਰ 'ਤੇ ਇਨਕਾਰ ਕਰਦਾ ਹੈ, ਤਾਂ FDH ਵੱਖ ਹੋਣ ਦੇ ਭੁਗਤਾਨ ਜਾਂ ਲੰਬੀ ਸੇਵਾ ਦੇ ਭੁਗਤਾਨ ਦਾ ਹੱਕਦਾਰ ਨਹੀਂ ਹੁੰਦਾ ਹੈ।
ਇੱਕ FDH ਇੱਕ ਵਾਰ ਵਿੱਚ ਜਾਂ ਤਾਂ ਸਿਰਫ਼ ਵੱਖ ਹੋਣ ਦੇ ਭੁਗਤਾਨ ਜਾਂ ਸਿਰਫ ਲੰਬੀ ਸੇਵਾ ਦੇ ਭੁਗਤਾਨ ਦਾ ਹੱਕਦਾਰ ਹੈ। ਵੱਖ ਹੋਣ ਦਾ ਭੁਗਤਾਨ ਅਤੇ ਲੰਬੀ ਸੇਵਾ ਦੇ ਭੁਗਤਾਨ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।
ਵੱਖ ਹੋਣ ਦਾ ਭੁਗਤਾਨ ਅਤੇ ਲੰਬੀ ਸੇਵਾ ਦੇ ਭੁਗਤਾਨ ਦੀ ਗਣਨਾ ਇਸ ਤਰ੍ਹਾਂ ਕੀਤੀ ਜਾਂਦੀ ਹੈ:
(ਮਾਸਿਕ ਤਨਖਾਹ x 2/3) x ਸੇਵਾਵਾਂ ਦੇ ਗਿਣਤੀ ਯੋਗ ਸਾਲ*
* ਅਧੂਰੇ ਸਾਲ ਦੀ ਸੇਵਾ ਨੂੰ ਅਨੁਪਾਤ ਦੇ ਆਧਾਰ 'ਤੇ ਗਿਣਿਆ ਜਾਣਾ ਚਾਹੀਦਾ ਹੈ।
ਕਿਰਤ ਵਿਭਾਗ ਦੀ ਲੇਬਰ ਰਿਲੇਸ਼ਨਜ਼ ਡਿਵੀਜ਼ਨ ਦੇ ਬ੍ਰਾਂਚ ਆਫਿਸ ਰੋਜ਼ਗਾਰਦਾਤਾਵਾਂ ਅਤੇ FDHs ਨੂੰ ਉਹਨਾਂ ਦੇ ਰੁਜ਼ਗਾਰ ਦੇ ਹੱਕਾਂ ਨੂੰ ਸਮਝਣ ਵਿੱਚ ਸਹਾਇਤਾ ਕਰਨ ਲਈ ਸਲਾਹ-ਮਸ਼ਵਰੇ ਦੀ ਸੇਵਾ ਪ੍ਰਦਾਨ ਕਰਦੇ ਹਨ। ਡਿਵੀਜ਼ਨ ਰੋਜ਼ਗਾਰ ਆਰਡੀਨੈਂਸ ਜਾਂ ਰੁਜ਼ਗਾਰ ਇਕਰਾਰਨਾਮੇ ਦੇ ਅਧੀਨ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਮੁਫਤ ਸੁਲਾਹ ਸੇਵਾ ਵੀ ਪ੍ਰਦਾਨ ਕਰਦੀ ਹੈ। ਜੇਕਰ ਸੁਲ੍ਹਾ ਅਸਫਲ ਹੁੰਦੀ ਹੈ, ਤਾਂ ਕਿਰਤ ਵਿਭਾਗ, ਸਬੰਧਤ ਧਿਰਾਂ ਦੀ ਬੇਨਤੀ 'ਤੇ ਅਤੇ ਦਾਅਵਿਆਂ ਦੀ ਮਾਤਰਾ ਦੇ ਆਧਾਰ 'ਤੇ, ਕੇਸ ਨੂੰ ਨਿਆਂ ਲਈ ਮਾਇਨਰ ਰੁਜ਼ਗਾਰ ਦਾਅਵਿਆਂ ਦੇ ਨਿਰਣਾਇਕ ਬੋਰਡ ਜਾਂ ਲੇਬਰ ਟ੍ਰਿਬਿਊਨਲ ਕੋਲ ਭੇਜੇਗਾ।
ਰੁਜ਼ਗਾਰ ਆਰਡੀਨੈਂਸ ਬਾਰੇ ਜਾਣਕਾਰੀ ਕਿਰਤ ਵਿਭਾਗ ਦੀ ਵੈੱਬਸਾਈਟ (https://www.labour.gov.hk/eng/faq/content.htm) ਅਤੇ ਹੌਟਲਾਈਨਾਂ (2717 1771/ 2157 9537) ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਕਿਰਤ ਵਿਭਾਗ ਨੇ, ਨੌਕਰੀ ਦੀ ਭਾਲ ਕਰਨ ਵਾਲਿਆਂ (FDHs ਸਮੇਤ) ਅਤੇ ਰੁਜ਼ਗਾਰਦਾਤਾਵਾਂ ਨੂੰ ਸੁਵਿਧਾਜਨਕ ਪਹੁੰਚ ਦੇ ਨਾਲ ਰੋਜ਼ਗਾਰ ਏਜੰਸੀਆਂ ਦੇ ਨਿਯਮਾਂ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਰੁਜ਼ਗਾਰ ਏਜੰਸੀ ਪੋਰਟਲ (EA ਪੋਰਟਲ) (www.eaa.labour.gov.hk) ਸਥਾਪਤ ਕੀਤਾ ਹੈ। ਪੋਰਟਲ ਜਨਤਾ ਨੂੰ ਇਹ ਜਾਂਚ ਕਰਨ ਦੀ ਵੀ ਇਜਾਜ਼ਤ ਦਿੰਦਾ ਹੈ ਕਿ ਕੀ ਕਿਸੇ ਰੁਜ਼ਗਾਰ ਏਜੰਸੀ ਕੋਲ ਵੈਧ ਲਾਇਸੈਂਸ ਹੈ। ਰੁਜ਼ਗਾਰ ਏਜੰਸੀਆਂ ਦੇ ਟਰੈਕ ਰਿਕਾਰਡਾਂ ਦੀ ਪਾਰਦਰਸ਼ਤਾ ਨੂੰ ਵਧਾਉਣ ਲਈ ਅਤੇ ਰੁਜ਼ਗਾਰ ਏਜੰਸੀ ਸੇਵਾਵਾਂ ਨੂੰ ਨਿਯੁਕਤ ਕਰਨ ਵੇਲੇ ਸੂਚਿਤ ਫੈਸਲੇ ਲੈਣ ਵਿੱਚ ਨੌਕਰੀ ਦੀ ਭਾਲ ਕਰਨ ਵਾਲਿਆਂ ਅਤੇ ਰੁਜ਼ਗਾਰਦਾਤਾਵਾਂ ਦੀ ਸਹੂਲਤ ਲਈ, ਕਿਰਤ ਵਿਭਾਗ EA ਪੋਰਟਲ 'ਤੇ ਇੱਕ ਯੋਜਨਾਬੱਧ ਢੰਗ ਨਾਲ ਜ਼ਿਆਦਾ ਪੈਸੇ ਲੈਣ ਅਤੇ ਬਿਨਾਂ ਲਾਇਸੈਂਸ ਦੇ ਸੰਚਾਲਨ ਦੇ ਦੋਸ਼ੀ ਹੋਣ ਦੇ, ਲਾਇਸੈਂਸ ਦੇ ਨਵੀਨੀਕਰਨ ਦੇ ਰੱਦ/ਨਾ-ਮਨਜ਼ੂਰ ਅਤੇ ਰੁਜ਼ਗਾਰ ਏਜੰਸੀਆਂ ਨੂੰ ਜਾਰੀ ਲਿਖਤੀ ਚੇਤਾਵਨੀਆਂ ਦੇ ਰਿਕਾਰਡਾਂ ਨੂੰ ਪ੍ਰਕਾਸ਼ਿਤ ਕਰਦਾ ਹੈ। ਇਸ ਤੋਂ ਇਲਾਵਾ, ਰੁਜ਼ਗਾਰਦਾਤਾਵਾਂ ਅਤੇ FDHs ਨੂੰ ਉਨ੍ਹਾਂ ਦੇ ਰੁਜ਼ਗਾਰ ਅਧਿਕਾਰਾਂ ਅਤੇ ਰੁਜ਼ਗਾਰ ਏਜੰਸੀਆਂ ਨਾਲ ਸਬੰਧਤ ਮਾਮਲਿਆਂ ਬਾਰੇ ਪੁੱਛਗਿੱਛ ਕਰਨ ਅਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ FDH Portal ਅਤੇ EA Portal ਦੋਵਾਂ 'ਤੇ ਔਨਲਾਈਨ ਫਾਰਮ ਉਪਲਬਧ ਹਨ।
ਇੱਕ FDH ਨੂੰ ਵੱਖ-ਵੱਖ ਘਰੇਲੂ ਕਾਰਜਾਂ ਜਿਵੇਂ ਕਿ ਖਾਣਾ ਬਣਾਉਣਾ, ਸਫਾਈ ਕਰਨਾ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨਾ, ਆਦਿ ਕਰਨ ਲਈ ਨਿਯੁਕਤ ਕੀਤਾ ਜਾ ਸਕਦਾ ਹੈ। ਜਦੋਂ ਕਿ ਘਰੇਲੂ ਕੰਮ ਸਧਾਰਨ ਲੱਗ ਸਕਦੇ ਹਨ, ਸੰਭਾਵੀ ਪੇਸ਼ਾਵਰ ਸੁਰੱਖਿਆ ਅਤੇ ਸਿਹਤ ਦੇ ਖਤਰੇ ਹਨ ਜਿਵੇਂ ਕਿ ਗਲਤ ਮੁਦਰਾ ਜਾਂ ਦੁਹਰਾਈਆਂ ਜਾਣ ਵਾਲੀਆਂ ਹਰਕਤਾਂ ਕਾਰਨ ਮਾਸਪੇਸ਼ੀ ਦੇ ਵਿਕਾਰ; ਬਿਜਲੀ ਦੇ ਉਪਕਰਨਾਂ ਦੀ ਅਣਉਚਿਤ ਵਰਤੋਂ ਕਾਰਨ ਬਿਜਲੀ ਦੇ ਝਟਕੇ ਦੇ ਹਾਦਸੇ; ਅਤੇ ਰਸੋਈ ਵਿੱਚ ਕੰਮ ਕਰਦੇ ਸਮੇਂ ਕੱਟ, ਜਲਣ ਜਾਂ ਝੁਲਸਣ ਆਦਿ ਹੋ ਸਕਦੇ ਹਨ। ਹੋਰ ਸੁਝਾਵਾਂ ਲਈ, ਕਿਰਪਾ ਕਰਕੇ ਕਿਰਤ ਵਿਭਾਗ ਦੁਆਰਾ ਪ੍ਰਕਾਸ਼ਿਤ “ਹਾਂਗ ਕਾਂਗ ਵਿੱਚ ਰੁਜ਼ਗਾਰ ਲਈ ਤਿਆਰ ਰਹੋ - ਵਿਦੇਸ਼ੀ ਘਰੇਲੂ ਸਹਾਇਕਾਂ ਲਈ ਇੱਕ ਹੈਂਡਬੁੱਕ” ਵੇਖੋ।
ਬੈਂਕ, ਰਿਮਿਟੈਂਸ ਏਜੰਟ ਅਤੇ ਇਲੈਕਟ੍ਰਾਨਿਕ ਵਾਲੇਟ, FDHs ਦੁਆਰਾ ਸਭ ਤੋਂ ਵੱਧ ਵਰਤੇ ਜਾਣ ਵਾਲੇ ਪੈਸੇ ਭੇਜਣ ਵਾਲੇ ਮਾਧਿਅਮ ਹਨ। ਤੁਸੀਂ ਵੱਖ-ਵੱਖ ਰਿਮਿਟੈਂਸ ਸੇਵਾਵਾਂ ਦੀ ਤੁਲਨਾ ਕਰ ਸਕਦੇ ਹੋ ਅਤੇ ਇੱਕ ਨੂੰ ਚੁਣ ਸਕਦੇ ਹੋ ਜੋ ਤੁਹਾਡੀਆਂ ਜ਼ਰੂਰਤਾਂ ਦੇ ਅਨੁਕੂਲ ਹੋਵੇ। ਹਾਲਾਂਕਿ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਇੱਕ ਵੈਧ ਲਾਇਸੈਂਸਸ਼ੁਦਾ ਸੇਵਾ ਪ੍ਰਦਾਤਾ ਤੋਂ ਸੇਵਾ ਪ੍ਰਾਪਤ ਕਰਦੇ ਹੋ। ਤੁਸੀਂ ਕਸਟਮ ਅਤੇ ਆਬਕਾਰੀ ਵਿਭਾਗ ਦੀ ਵੈੱਬਸਾਈਟ 'ਤੇ ਪੈਸੇ ਸਬੰਧੀ ਸੇਵਾ ਆਪਰੇਟਰਾਂ ਲਈ ਲਾਇਸੈਂਸੀਜ਼ ਦੇ ਰਜਿਸਟਰ ਦੀ ਜਾਂਚ ਕਰਕੇ ਇਸ ਦੀ ਪੁਸ਼ਟੀ ਕਰ ਸਕਦੇ ਹੋ।
ਤੁਹਾਨੂੰ ਕਾਨੂੰਨ ਦੇ ਤਹਿਤ ਹਾਂਗ ਕਾਂਗ ਦੇ ਨਿਵਾਸੀਆਂ ਵਾਂਗ ਪੂਰੀ ਸੁਰੱਖਿਆ ਹੈ, ਜਿਸ ਵਿੱਚ ਸਰੀਰਕ ਸ਼ੋਸ਼ਣ ਅਤੇ ਯੌਨ ਸ਼ੋਸ਼ਣ, ਜਿਵੇਂ ਕਿ ਆਮ ਹਮਲਾ, ਬਲਾਤਕਾਰ ਅਤੇ ਅਸ਼ਲੀਲ ਹਮਲੇ ਤੋਂ ਸੁਰੱਖਿਆ ਸ਼ਾਮਲ ਹੈ। ਐਮਰਜੈਂਸੀ ਜਾਂ ਦੁਰਵਿਵਹਾਰ ਦੀ ਸਥਿਤੀ ਵਿੱਚ, ਤੁਹਾਨੂੰ ਸਹਾਇਤਾ ਲਈ ਤੁਰੰਤ 999 'ਤੇ ਕਾਲ ਕਰਕੇ ਜਾਂ ਨੇੜਲੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ।
ਜੇਕਰ ਤੁਹਾਨੂੰ ਮਿਆਰੀ ਰੁਜ਼ਗਾਰ ਇਕਰਾਰਨਾਮੇ ਵਿੱਚ ਨਿਰਧਾਰਤ ਮਜ਼ਦੂਰੀ ਤੋਂ ਘੱਟ ਅਦਾਇਗੀ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਇਹ ਦੇਖਣ ਲਈ ਆਪਣੇ ਰੁਜ਼ਗਾਰਦਾਤਾ ਤੋਂ ਪਤਾ ਕਰਨਾ ਚਾਹੀਦਾ ਹੈ ਕਿ ਕੀ ਕੋਈ ਗਣਨਾ ਵਿੱਚ ਕੋਈ ਤਰੁੱਟੀ ਤਾਂ ਨਹੀਂ ਹੈ। ਤੁਹਾਨੂੰ ਕਦੇ ਵੀ ਉਸ ਤਨਖਾਹ ਦੀ ਰਸੀਦ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ, ਜਿਸ ਦੀ ਤੁਹਾਨੂੰ ਅਦਾਇਗੀ ਨਾ ਕੀਤੀ ਗਈ ਹੋਵੇ। ਜੇਕਰ ਤੁਹਾਡੇ ਰੁਜ਼ਗਾਰਦਾਤਾ ਨੇ ਬਿਨਾਂ ਕਿਸੇ ਉਚਿਤ ਕਾਰਨ ਦੇ ਤੁਹਾਨੂੰ ਘੱਟ ਭੁਗਤਾਨ ਕੀਤਾ ਹੈ, ਤਾਂ ਤੁਹਾਨੂੰ ਤੁਰੰਤ ਕਿਰਤ ਵਿਭਾਗ ਦੇ ਲੇਬਰ ਰਿਲੇਸ਼ਨਜ਼ ਡਿਵੀਜ਼ਨ ਦੇ ਸ਼ਾਖਾ ਦਫ਼ਤਰਾਂ ਤੋਂ ਸਹਾਇਤਾ ਲੈਣੀ ਚਾਹੀਦੀ ਹੈ।
ਮਿਆਰੀ ਰੁਜ਼ਗਾਰ ਇਕਰਾਰਨਾਮੇ ਦੀ ਧਾਰਾ 5(b) ਦੇ ਤਹਿਤ, ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਨੂੰ ਮੁਫਤ ਭੋਜਨ ਪ੍ਰਦਾਨ ਕਰਨਾ ਚਾਹੀਦਾ ਹੈ। ਜੇਕਰ ਮੁਫਤ ਭੋਜਨ ਪ੍ਰਦਾਨ ਨਹੀਂ ਕੀਤਾ ਜਾਂਦਾ ਹੈ, ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਮਿਆਰੀ ਰੁਜ਼ਗਾਰ ਇਕਰਾਰਨਾਮੇ ਵਿੱਚ ਦਰਸਾਏ ਅਨੁਸਾਰ ਤੁਹਾਨੂੰ ਭੋਜਨ ਭੱਤਾ ਦੇਣਾ ਚਾਹੀਦਾ ਹੈ।
ਮਿਆਰੀ ਰੁਜ਼ਗਾਰ ਇਕਰਾਰਨਾਮਾ ਰੁਜ਼ਗਾਰਦਾਤਾਵਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਭੋਜਨ ਦੀ ਕਿਸਮ ਅਤੇ ਮਾਤਰਾ ਨੂੰ ਨਿਸ਼ਚਿਤ ਨਹੀਂ ਕਰਦਾ ਹੈ। ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਰੁਜ਼ਗਾਰਦਾਤਾ ਦੁਆਰਾ ਪ੍ਰਦਾਨ ਕੀਤਾ ਗਿਆ ਭੋਜਨ ਨਾਕਾਫ਼ੀ ਜਾਂ ਅਣਉਚਿਤ ਹੈ, ਤਾਂ ਤੁਹਾਨੂੰ ਉਸ ਨੂੰ ਆਪਣੀਆਂ ਖੁਰਾਕ ਦੀਆਂ ਲੋੜਾਂ ਅਤੇ ਤਰਜੀਹਾਂ ਬਾਰੇ ਦੱਸਣਾ ਚਾਹੀਦਾ ਹੈ। ਅਸੀਂ FDHs ਅਤੇ ਰੁਜ਼ਗਾਰਦਾਤਾਵਾਂ ਨੂੰ ਆਪਸੀ ਸਹਿਮਤੀ ਵਾਲੇ ਭੋਜਨ ਪ੍ਰਬੰਧਾਂ ਨੂੰ ਸਥਾਪਤ ਕਰਨ ਲਈ ਸਪੱਸ਼ਟ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਾਂ।
ਇੱਕ ਗਰਭਵਤੀ FDH ਨੂੰ ਉਸਦੀ ਸਿਹਤ ਅਤੇ ਉਸਦੇ ਬੱਚੇ ਦੀ ਸਿਹਤ ਦੋਵਾਂ ਦੀ ਸੁਰੱਖਿਆ ਲਈ ਨਿਯਮਤ ਜਨਮ ਤੋਂ ਪਹਿਲਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਤੁਸੀਂ ਸਿਹਤ ਵਿਭਾਗ ਅਤੇ ਹਸਪਤਾਲ ਅਥਾਰਟੀ ਦੇ ਜਣੇਪਾ ਅਤੇ ਬਾਲ ਸਿਹਤ ਕੇਂਦਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਜਣੇਪੇ ਤੋਂ ਪਹਿਲਾਂ ਦੀਆਂ ਸਿਹਤ ਜਾਂਚ ਸੇਵਾਵਾਂ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕਾਂ ਦਾ ਹਵਾਲਾ ਲੈ ਸਕਦੇ ਹੋ:
ਜੇ ਤੁਸੀਂ ਜਨਮ ਦੇਣ ਅਤੇ ਜਣੇਪਾ ਛੁੱਟੀ ਲੈਣ ਲਈ ਆਪਣੇ ਮੂਲ ਸਥਾਨ 'ਤੇ ਵਾਪਸ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਰੁਜ਼ਗਾਰਦਾਤਾ ਨੂੰ ਬੇਨਤੀ ਕਰ ਸਕਦੇ ਹੋ ਤਾਂ ਜੋ ਦੋਵੇਂ ਧਿਰਾਂ ਪ੍ਰਬੰਧਾਂ 'ਤੇ ਵਿਚਾਰ ਕਰ ਸਕਣ ਅਤੇ ਸਹਿਮਤ ਹੋ ਸਕਣ।
ਤੁਹਾਡੀ ਗੈਰ-ਯੋਜਨਾਬੱਧ ਗਰਭ ਅਵਸਥਾ ਹੈ, ਤਾਂ ਤੁਸੀਂ ਸਮਾਜ ਭਲਾਈ ਵਿਭਾਗ (ਟੈਲੀ: 2343 2255) ਜਾਂ ਹਾਂਗ ਕਾਂਗ ਦੀ ਫੈਮਿਲੀ ਪਲੈਨਿੰਗ ਐਸੋਸੀਏਸ਼ਨ (ਟੈਲੀ: 2572 2222) ਦੀਆਂ ਏਕੀਕ੍ਰਿਤ ਪਰਿਵਾਰਕ ਸੇਵਾਵਾਂ ਤੋਂ ਸਲਾਹ ਅਤੇ ਮਸ਼ਵਰਾ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ।
ਰੁਜ਼ਗਾਰ ਆਰਡੀਨੈਂਸ ਇੱਕ ਰੁਜ਼ਗਾਰਦਾਤਾ ਨੂੰ ਗਰਭਵਤੀ ਕਰਮਚਾਰੀਆਂ ਨੂੰ ਭਾਰੀ, ਖਤਰਨਾਕ ਜਾਂ ਨੁਕਸਾਨਦੇਹ ਕੰਮ ਦੇਣ ਤੋਂ ਮਨ੍ਹਾ ਕਰਦਾ ਹੈ। ਜੇਕਰ ਇੱਕ ਗਰਭਵਤੀ FDH ਨੇ ਆਪਣੇ ਰੁਜ਼ਗਾਰਦਾਤਾ ਨੂੰ ਇੱਕ ਮੈਡੀਕਲ ਸਰਟੀਫਿਕੇਟ ਪੇਸ਼ ਕੀਤਾ ਹੈ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਉਹ ਗਰਭ ਅਵਸਥਾ ਦੇ ਕਾਰਨ ਕੁਝ ਕੰਮ ਕਰਨ ਲਈ ਅਯੋਗ ਹੈ, ਤਾਂ ਰੁਜ਼ਗਾਰਦਾਤਾ ਨੂੰ ਪੇਸ਼ੇਵਰ ਸਲਾਹ ਦੇ ਅਨੁਸਾਰ ਆਪਣੇ ਕੰਮ ਦੇ ਦਾਇਰੇ ਨੂੰ ਢੁਕਵੇਂ ਢੰਗ ਨਾਲ ਅਨੁਕੂਲ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ, ਖਿੜਕੀਆਂ ਨੂੰ ਸਾਫ਼ ਕਰਨ ਲਈ ਇੱਕ FDH ਨਿਰਧਾਰਤ ਕਰਦੇ ਸਮੇਂ, ਰੁਜ਼ਗਾਰਦਾਤਾ ਨੂੰ ਆਪਣੀ FDH ਦੀ ਪੇਸ਼ੇਵਰ ਸੁਰੱਖਿਆ ਦੀ ਰਾਖੀ ਲਈ ਮਿਆਰੀ ਰੁਜ਼ਗਾਰ ਇਕਰਾਰਨਾਮੇ ਦੇ ਤਹਿਤ ਖਿੜਕੀ ਦੀ ਸਫਾਈ ਦੀ ਧਾਰਾ ਦੀ ਪਾਲਣਾ ਕਰਨੀ ਚਾਹੀਦੀ ਹੈ। ਧਾਰਾ ਇਹ ਨਿਰਧਾਰਤ ਕਰਦੀ ਹੈ ਕਿ, ਜਦੋਂ ਇੱਕ FDH ਨੂੰ ਉਸਦੇ ਰੁਜ਼ਗਾਰਦਾਤਾ ਦੁਆਰਾ ਕਿਸੇ ਵੀ ਖਿੜਕੀ ਨੂੰ ਬਾਹਰ ਤੋਂ ਸਾਫ਼ ਕਰਨ ਦੀ ਲੋੜ ਹੁੰਦੀ ਹੈ ਜੋ ਜ਼ਮੀਨੀ ਪੱਧਰ 'ਤੇ ਸਥਿਤ ਨਹੀਂ ਹੈ ਜਾਂ ਬਾਲਕੋਨੀ ਦੇ ਨਾਲ ਨਹੀਂ ਹੈ (ਜਿਸ 'ਤੇ FDH ਦੇ ਕੰਮ ਕਰਨ ਲਈ ਇਹ ਵਾਜਬ ਤੌਰ 'ਤੇ ਸੁਰੱਖਿਅਤ ਹੋਣਾ ਚਾਹੀਦਾ ਹੈ) ਜਾਂ ਆਮ ਕੋਰੀਡੋਰ, ਅਜਿਹੇ ਕੰਮ ਨੂੰ ਹੇਠ ਲਿਖੀਆਂ ਸ਼ਰਤਾਂ ਅਧੀਨ ਕੀਤਾ ਜਾਣਾ ਚਾਹੀਦਾ ਹੈ:
ਜਦੋਂ ਤੁਸੀਂ ਰੁਜ਼ਗਾਰ ਏਜੰਸੀ ਸੇਵਾਵਾਂ ਨੂੰ ਨਿਯੁਕਤ ਕਰਦੇ ਹੋ, ਤਾਂ ਤੁਹਾਨੂੰ ਚਾਹੀਦਾ ਹੈ:
ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ:
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਰੋਜ਼ਗਾਰ ਏਜੰਸੀ ਪੋਰਟਲ 'ਤੇ ਜਾਓ।
ਆਮ ਤੌਰ 'ਤੇ, ਹਾਂਗ ਕਾਂਗ ਵਿੱਚ ਕੰਮ ਕਰਨ ਵਾਲੇ FDHs ਤੋਂ ਆਪਣੇ ਦੋ ਸਾਲਾਂ ਦੇ ਰੁਜ਼ਗਾਰ ਇਕਰਾਰਨਾਮੇ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇੱਕ FDH ਜੋ ਰੁਜ਼ਗਾਰਦਾਤਾ ਬਦਲਣ ਲਈ ਅਰਜ਼ੀ ਦੇਣਾ ਚਾਹੁੰਦਾ/ਚਾਹੁੰਦੀ ਹੈ, ਉਸਨੂੰ ਪਹਿਲਾਂ ਆਪਣੇ ਮੂਲ ਸਥਾਨ 'ਤੇ ਵਾਪਸ ਜਾਣਾ ਚਾਹੀਦਾ ਹੈ ਅਤੇ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਨਵੀਂ ਰੁਜ਼ਗਾਰ ਵੀਜ਼ਾ ਅਰਜ਼ੀ ਜਮ੍ਹਾਂ ਕਰਾਉਣੀ ਚਾਹੀਦੀ ਹੈ। ਅਸਧਾਰਨ ਹਾਲਾਤਾਂ ਵਿੱਚ, ਜੇਕਰ ਮੂਲ ਰੁਜ਼ਗਾਰਦਾਤਾ ਬਾਹਰੀ ਤਬਾਦਲੇ, ਪਰਵਾਸ, ਮੌਤ ਜਾਂ ਵਿੱਤੀ ਕਾਰਨਾਂ ਕਰਕੇ ਇਕਰਾਰਨਾਮੇ ਨੂੰ ਜਾਰੀ ਰੱਖਣ ਵਿੱਚ ਅਸਮਰੱਥ ਹੈ, ਜਾਂ ਜੇ ਕੋਈ ਸਬੂਤ ਹੈ ਕਿ FDH ਨੂੰ ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਹੈ, ਤਾਂ ਉਹ ਹਾਂਗ ਕਾਂਗ ਵਿੱਚ ਰੁਜ਼ਗਾਰਦਾਤਾ ਦੀ ਬਦਲੀ ਦੇ ਲਈ ਪਹਿਲਾਂ ਆਪਣੇ ਮੂਲ ਸਥਾਨ ਤੇ ਵਾਪਸ ਪਰਤਣ ਤੋਂ ਬਿਨਾਂ ਅਰਜ਼ੀ ਦੇ ਸਕਦਾ/ਸਕਦੀ ਹੈ। ਜੇਕਰ ਕਿਸੇ FDH 'ਤੇ ਰੁਜ਼ਗਾਰਦਾਤਾ ਨੂੰ ਬਦਲਣ ਲਈ ਰੁਜ਼ਗਾਰ ਇਕਰਾਰਨਾਮੇ ਦੇ ਸਮੇਂ ਤੋਂ ਪਹਿਲਾਂ ਸਮਾਪਤੀ ਦੇ ਪ੍ਰਬੰਧਾਂ ਦੀ ਦੁਰਵਰਤੋਂ ਕਰਨ ਦਾ ਸ਼ੱਕ ਹੈ, ਤਾਂ ਹਾਂਗ ਕਾਂਗ ਵਿੱਚ ਕੰਮ ਕਰਨ ਲਈ ਉਸਦੀ ਵੀਜ਼ਾ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ। ਜਦੋਂ ਸਰਕਾਰ ਉਸ ਦੀਆਂ ਭਵਿੱਖੀ ਰੁਜ਼ਗਾਰ ਵੀਜ਼ਾ ਅਰਜ਼ੀਆਂ 'ਤੇ ਵਿਚਾਰ ਕਰੇਗੀ ਤਾਂ ਸੰਬੰਧਿਤ ਰਿਕਾਰਡ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਤੁਹਾਨੂੰ ਆਪਣਾ ਇਕਰਾਰਨਾਮਾ ਪੂਰਾ ਹੋਣ 'ਤੇ ਜਾਂ ਤੁਹਾਡੇ ਇਕਰਾਰਨਾਮੇ ਦੀ ਸਮਾਪਤੀ ਦੀ ਮਿਤੀ ਤੋਂ 2 ਹਫ਼ਤਿਆਂ ਦੇ ਅੰਦਰ, ਜੋ ਵੀ ਪਹਿਲਾਂ ਹੋਵੇ, ਹਾਂਗ ਕਾਂਗ ਛੱਡਣ ਦੀ ਲੋੜ ਹੈ। ਜੇਕਰ ਕੋਈ FDH ਠਹਿਰਣ ਦੀ ਮਿਆਦ ਪੁੱਗਣ 'ਤੇ ਹਾਂਗ ਕਾਂਗ ਨਹੀਂ ਛੱਡਦਾ, ਤਾਂ ਉਹ ਠਹਿਰਨ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਜੁਰਮ ਕਰੇਗਾ ਅਤੇ ਮੁਕੱਦਮੇ ਲਈ ਜਵਾਬਦੇਹ ਹੋਵੇਗਾ। ਦੋਸ਼ੀ ਠਹਿਰਾਏ ਜਾਣ 'ਤੇ, ਉਸ ਨੂੰ ਵੱਧ ਤੋਂ ਵੱਧ $50,000 ਦਾ ਜੁਰਮਾਨਾ ਅਤੇ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਹਾਂਗ ਕਾਂਗ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਅਤੇ ਉਸਨੂੰ ਦੁਬਾਰਾ FDH ਵਜੋਂ ਕੰਮ ਕਰਨ ਲਈ ਹਾਂਗ ਕਾਂਗ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਠਹਿਰਨ ਦੀਆਂ ਸ਼ਰਤਾਂ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰੋ (ਹੌਟਲਾਈਨ: 2824 6111; ਈਮੇਲ:enquiry@immd.gov.hk)
ਹਾਂ। ਰੁਜ਼ਗਾਰਦਾਤਾਵਾਂ ਨੂੰ ਕਾਨੂੰਨਾਂ (ਆਮ ਕਾਨੂੰਨ ਸਮੇਤ) ਅਧੀਨ ਆਪਣੀ ਦੇਣਦਾਰੀ ਨੂੰ ਕਵਰ ਕਰਨ ਲਈ ਆਪਣੇ FDHs ਲਈ ਕਰਮਚਾਰੀਆਂ ਦਾ ਮੁਆਵਜ਼ਾ ਬੀਮਾ ਲੈਣ ਦੀ ਲੋੜ ਹੁੰਦੀ ਹੈ। ਇੱਕ ਰੁਜ਼ਗਾਰਦਾਤਾ ਜੋ ਬੀਮਾ ਕਵਰ ਨੂੰ ਸੁਰੱਖਿਅਤ ਕਰਨ ਵਿੱਚ ਅਸਫਲ ਰਹਿੰਦਾ ਹੈ, ਇੱਕ ਜੁਰਮ ਕਰਦਾ ਹੈ ਅਤੇ ਮੁਕੱਦਮੇ ਲਈ ਜਵਾਬਦੇਹ ਹੁੰਦਾ ਹੈ। ਦੋਸ਼ੀ ਠਹਿਰਾਏ ਜਾਣ 'ਤੇ, ਰੁਜ਼ਗਾਰਦਾਤਾ ਨੂੰ ਵੱਧ ਤੋਂ ਵੱਧ $100,000 ਦਾ ਜੁਰਮਾਨਾ ਅਤੇ ਦੋ ਸਾਲ ਦੀ ਕੈਦ ਹੋ ਸਕਦੀ ਹੈ।
ਇਸ ਤੋਂ ਇਲਾਵਾ, ਮਿਆਰੀ ਰੁਜ਼ਗਾਰ ਇਕਰਾਰਨਾਮੇ ਦੀ ਧਾਰਾ 9(a) ਇਹ ਨਿਰਧਾਰਤ ਕਰਦੀ ਹੈ ਕਿ ਰੁਜ਼ਗਾਰਦਾਤਾਵਾਂ ਨੂੰ FDHs ਨੂੰ ਹਾਂਗ ਕਾਂਗ ਵਿੱਚ ਆਪਣੀ ਨੌਕਰੀ ਦੌਰਾਨ ਮੁਫਤ ਡਾਕਟਰੀ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ, ਜਿਸ ਵਿੱਚ ਡਾਕਟਰੀ ਸਲਾਹ, ਹਸਪਤਾਲ ਵਿੱਚ ਰੱਖ-ਰਖਾਅ ਅਤੇ ਐਮਰਜੈਂਸੀ ਦੰਦਾਂ ਦਾ ਇਲਾਜ ਸ਼ਾਮਲ ਹੈ। ਰੁਜ਼ਗਾਰਦਾਤਾਵਾਂ ਨੂੰ ਉਹਨਾਂ ਦੇ FDHs ਦੀ ਸੱਟ ਜਾਂ ਬਿਮਾਰੀ ਦੀ ਸਥਿਤੀ ਵਿੱਚ ਉਹਨਾਂ ਦ੍ਵਾਰਾ ਵਧੇਰੇ ਵਿੱਤੀ ਲਾਗਤ ਨੂੰ ਰੋਕਣ ਲਈ, ਅਸੀਂ ਰੁਜ਼ਗਾਰਦਾਤਾਵਾਂ ਨੂੰ ਉਹਨਾਂ ਦੇ FDHs ਲਈ ਵਿਆਪਕ ਬੀਮਾ ਪਾਲਿਸੀਆਂ ਲੈਣ ਲਈ ਉਤਸ਼ਾਹਿਤ ਕਰਦੇ ਹਾਂ ਜੋ ਮੈਡੀਕਲ ਬੀਮਾ ਅਤੇ ਕਰਮਚਾਰੀਆਂ ਦੇ ਮੁਆਵਜ਼ੇ ਦੇ ਬੀਮੇ ਦੋਵਾਂ ਨੂੰ ਕਵਰ ਕਰਦੇ ਹਨ। FDHs ਲਈ ਤਿਆਰ ਕੀਤੇ ਗਏ ਵਿਆਪਕ ਬੀਮਾ ਉਤਪਾਦਾਂ ਦੀਆਂ ਵਿਭਿੰਨ ਕਿਸਮਾਂ ਬੀਮਾ ਮਾਰਕੀਟ ਵਿੱਚ ਉਪਲਬਧ ਹੈ। ਰੁਜ਼ਗਾਰਦਾਤਾ ਉਹਨਾਂ ਦੀਆਂ ਲੋੜਾਂ ਮੁਤਾਬਕ ਸਭ ਤੋਂ ਵਧੀਆ ਬੀਮਾ ਯੋਜਨਾ ਚੁਣਨ ਲਈ ਸੁਤੰਤਰ ਹਨ।
ਤੁਸੀਂ ਚੈੱਕ ਜਾਂ ਬੈਂਕ ਟ੍ਰਾਂਸਫਰ ਦੁਆਰਾ, ਜਾਂ ਤੁਹਾਡੀ FDH ਦੀ ਬੇਨਤੀ 'ਤੇ ਨਕਦੀ ਦੁਆਰਾ ਆਪਣੇ FDH ਨੂੰ ਤਨਖਾਹ ਦਾ ਭੁਗਤਾਨ ਕਰ ਸਕਦੇ ਹੋ। ਤੁਹਾਨੂੰ ਆਪਣੇ FDH ਨੂੰ ਭੁਗਤਾਨ ਕੀਤੇ ਗਏ ਉਜਰਤਾਂ ਦੀ ਇੱਕ ਰਸੀਦ ਪ੍ਰਦਾਨ ਕਰਨੀ ਚਾਹੀਦੀ ਹੈ ਅਤੇ ਸਪਸ਼ਟ ਰੂਪ ਵਿੱਚ ਦੱਸਣਾ ਚਾਹੀਦਾ ਹੈ ਕਿ ਉਜਰਤਾਂ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ। ਤੁਹਾਨੂੰ ਆਪਣੇ FDH ਨੂੰ ਭੁਗਤਾਨ ਪ੍ਰਾਪਤ ਕਰਨ ਦੀ ਰਸੀਦ ਵਜੋਂ ਰਸੀਦ 'ਤੇ ਦਸਤਖਤ ਕਰਨ ਅਤੇ ਰਸੀਦ ਨੂੰ ਸਹੀ ਢੰਗ ਨਾਲ ਸੰਭਾਲ ਕੇ ਰੱਖਣ ਲਈ ਬੇਨਤੀ ਕਰਨੀ ਚਾਹੀਦੀ ਹੈ ।
ਕੁਝ ਰੁਜ਼ਗਾਰਦਾਤਾ ਘਰ ਦੀ ਸੁਰੱਖਿਆ ਅਤੇ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਕਰਨ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਘਰ ਵਿੱਚ ਇੱਕ CCTV ਨਿਗਰਾਨੀ ਪ੍ਰਣਾਲੀ ਸਥਾਪਤ ਕਰ ਸਕਦੇ ਹਨ। ਜੇਕਰ ਤੁਸੀਂ ਇੱਕ CCTV ਨਿਗਰਾਨੀ ਪ੍ਰਣਾਲੀ ਸਥਾਪਤ ਕਰਨ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਪਹਿਲੀ ਨਿਗਰਾਨੀ ਗਤੀਵਿਧੀ ਕਰਨ ਤੋਂ ਪਹਿਲਾਂ ਇੰਸਟਾਲੇਸ਼ਨ ਬਾਰੇ ਆਪਣੇ FDH ਨੂੰ ਸਪੱਸ਼ਟ ਤੌਰ 'ਤੇ ਸੂਚਿਤ ਕਰਨਾ ਚਾਹੀਦਾ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ CCTV ਨਿਗਰਾਨੀ ਪ੍ਰਣਾਲੀ ਪਖਾਨਿਆਂ, ਬਾਥਰੂਮਾਂ ਅਤੇ ਨਿੱਜੀ ਖੇਤਰਾਂ ਦੇ ਅੰਦਰ ਹੋਣ ਵਾਲੀਆਂ ਗਤੀਵਿਧੀਆਂ ਦੀ ਕਿਸੇ ਵੀ ਫੁਟੇਜ ਨੂੰ ਕੈਪਚਰ ਨਹੀਂ ਕਰ ਸਕਦੀ ਜਿੱਥੇ ਤੁਹਾਡਾ FDH ਕੰਮ ਤੋਂ ਬਾਅਦ ਆਰਾਮ ਕਰਦਾ/ਕਰਦੀ ਹੈ।
ਰੁਜ਼ਗਾਰਦਾਤਾਵਾਂ ਨੂੰ ਘਰ ਵਿੱਚ CCTV ਨਿਗਰਾਨੀ ਪ੍ਰਣਾਲੀਆਂ ਦੀ ਸਥਾਪਨਾ ਅਤੇ ਵਰਤੋਂ ਬਾਰੇ ਨਿੱਜੀ ਡੇਟਾ ਲਈ ਗੋਪਨੀਯਤਾ ਕਮਿਸ਼ਨਰ ਦੇ ਦਫ਼ਤਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਲੈਣਾ ਚਾਹੀਦਾ ਹੈ: “ਕੰਮ 'ਤੇ ਨਿਗਰਾਨੀ ਅਤੇ ਨਿੱਜੀ ਡੇਟਾ ਗੋਪਨੀਯਤਾ: ਘਰੇਲੂ ਸਹਾਇਕਾਂ ਦੇ ਰੁਜ਼ਗਾਰਦਾਤਾਵਾਂ ਲਈ ਨੋਟ ਕਰਨ ਲਈ ਨੁਕਤੇ”। ਜੇਕਰ ਅਜਿਹੀ ਨਿਗਰਾਨੀ FDH ਦੀ ਜਾਣਕਾਰੀ ਤੋਂ ਬਿਨਾਂ ਕੀਤੀ ਜਾਂਦੀ ਹੈ, ਤਾਂ ਰੁਜ਼ਗਾਰਦਾਤਾ ਨਿੱਜੀ ਡੇਟਾ (ਗੋਪਨੀਯਤਾ) ਆਰਡੀਨੈਂਸ ਦੀ ਉਲੰਘਣਾ ਕਰ ਸਕਦਾ ਹੈ।
ਮਿਆਰੀ ਰੁਜ਼ਗਾਰ ਇਕਰਾਰਨਾਮੇ ਵਿੱਚ FDHs ਦੀ ਕਿੱਤਾਮੁਖੀ ਸੁਰੱਖਿਆ ਦੀ ਰਾਖੀ ਲਈ ਖਿੜਕੀ ਦੀ ਸਫਾਈ 'ਤੇ ਇੱਕ ਧਾਰਾ ਸ਼ਾਮਲ ਹੈ। ਧਾਰਾ ਇਹ ਨਿਰਧਾਰਤ ਕਰਦੀ ਹੈ ਕਿ, ਜਦੋਂ ਇੱਕ FDH ਨੂੰ ਉਸਦੇ ਰੁਜ਼ਗਾਰਦਾਤਾ ਦੁਆਰਾ ਕਿਸੇ ਵੀ ਖਿੜਕੀ ਨੂੰ ਬਾਹਰ ਤੋਂ ਸਾਫ਼ ਕਰਨ ਦੀ ਲੋੜ ਹੁੰਦੀ ਹੈ ਜੋ ਜ਼ਮੀਨੀ ਪੱਧਰ 'ਤੇ ਸਥਿਤ ਨਹੀਂ ਹੈ ਜਾਂ ਬਾਲਕੋਨੀ ਜਾਂ ਆਮ ਕੋਰੀਡੋਰ, ਦੇ ਨਾਲ ਨਹੀਂ ਹੈ (ਜਿਸ 'ਤੇ FDH ਦੇ ਕੰਮ ਕਰਨ ਲਈ ਇਹ ਵਾਜਬ ਤੌਰ 'ਤੇ ਸੁਰੱਖਿਅਤ ਹੋਣਾ ਚਾਹੀਦਾ ਹੈ) ਕੰਮ ਨੂੰ ਹੇਠ ਲਿਖੀਆਂ ਸ਼ਰਤਾਂ ਅਧੀਨ ਕੀਤਾ ਜਾਣਾ ਚਾਹੀਦਾ ਹੈ:
ਕਮਜ਼ੋਰ ਬਜ਼ੁਰਗਾਂ ਦੀ ਦੇਖਭਾਲ ਕਰਨ ਵਿੱਚ FDHs ਦੀ ਕੁਸ਼ਲਤਾ ਨੂੰ ਵਧਾਉਣ ਲਈ, ਸਮਾਜ ਅਤੇ ਕਲਿਆਣ ਵਿਭਾਗ (SWD) ਨੇ 2018 ਤੋਂ ਬਜ਼ੁਰਗਾਂ ਦੀ ਦੇਖਭਾਲ ਵਿੱਚ FDHs ਲਈ ਸਿਖਲਾਈ 'ਤੇ ਪਾਇਲਟ ਸਕੀਮ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਇਸ ਨੇ ਹਾਂਗ ਕਾਂਗ ਦੇ ਸਾਰੇ 18 ਜ਼ਿਲ੍ਹਿਆਂ ਵਿੱਚ FDHs ਨੂੰ ਮੁਫਤ ਸਿਖਲਾਈ ਕਲਾਸਾਂ ਪ੍ਰਦਾਨ ਕਰਨ ਲਈ ਗੈਰ-ਸਰਕਾਰੀ ਸੰਸਥਾਵਾਂ ਦੇ ਜ਼ਿਲ੍ਹਾ ਬਜ਼ੁਰਗ ਕਮਿਊਨਿਟੀ ਸੈਂਟਰਾਂ ਨਾਲ ਸਹਿਯੋਗ ਕੀਤਾ ਹੈ। ਇਸ ਤੋਂ ਇਲਾਵਾ, SWD ਨੇ ਅਕਤੂਬਰ 2023 ਵਿੱਚ ਅਪਾਹਜ ਵਿਅਕਤੀਆਂ ਦੀ ਦੇਖਭਾਲ ਵਿੱਚ FDHs ਲਈ ਸਿਖਲਾਈ 'ਤੇ ਪਾਇਲਟ ਯੋਜਨਾ ਵੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਵਿਕਲਾਂਗ ਵਿਅਕਤੀਆਂ ਲਈ ਜ਼ਿਲ੍ਹਾ ਸਹਾਇਤਾ ਕੇਂਦਰਾਂ ਨੂੰ ਅਪਾਹਜ ਵਿਅਕਤੀਆਂ ਦੀ ਦੇਖਭਾਲ ਲਈ FDHs ਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਦੇ ਉਦੇਸ਼ ਨਾਲ, FDHs ਨੂੰ ਮੁਫਤ ਸਿਖਲਾਈ ਪ੍ਰਦਾਨ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਦਿਲਚਸਪੀ ਰੱਖਣ ਵਾਲੇ ਰੁਜ਼ਗਾਰਦਾਤਾ ਅਤੇ FDHs ਭਾਗ ਲੈਣ ਵਾਲੇ ਜ਼ਿਲ੍ਹਾ ਬਜ਼ੁਰਗ ਕਮਿਊਨਿਟੀ ਸੈਂਟਰਾਂ ਅਤੇ ਅਪਾਹਜ ਵਿਅਕਤੀਆਂ ਲਈ ਜ਼ਿਲ੍ਹਾ ਸਹਾਇਤਾ ਕੇਂਦਰਾਂ ਨਾਲ ਸਿੱਧੇ ਤੌਰ 'ਤੇ ਕਲਾਸ ਦੀ ਸਮਾਂ-ਸਾਰਣੀ ਬਾਰੇ ਪੁੱਛ-ਗਿੱਛ ਕਰਨ ਅਤੇ ਦਾਖਲਾ ਲੈਣ ਲਈ ਸੰਪਰਕ ਕਰ ਸਕਦੇ ਹਨ।
ਮਿਆਰੀ ਰੁਜ਼ਗਾਰ ਇਕਰਾਰਨਾਮੇ ਦੇ ਤਹਿਤ, ਇੱਕ FDH ਦੁਆਰਾ ਕੀਤੇ ਜਾਣ ਵਾਲੇ ਘਰੇਲੂ ਕਾਰਜਾਂ ਵਿੱਚ ਡਰਾਈਵਿੰਗ ਸ਼ਾਮਲ ਨਹੀਂ ਹੈ। ਇਸ ਤੋਂ ਇਲਾਵਾ, ਇੱਕ FDH ਨੂੰ ਦਿੱਤੇ ਗਏ ਰੁਜ਼ਗਾਰ ਵੀਜ਼ੇ ਵਿੱਚ ਠਹਿਰਨ ਦੀ ਸ਼ਰਤ ਸ਼ਾਮਲ ਹੁੰਦੀ ਹੈ ਜੋ ਉਹਨਾਂ ਨੂੰ ਡਰਾਈਵਿੰਗ ਡਿਊਟੀਆਂ ਕਰਨ ਤੋਂ ਮਨ੍ਹਾ ਕਰਦੀ ਹੈ। ਜੇਕਰ ਕਿਸੇ ਰੋਜ਼ਗਾਰਦਾਤਾ ਨੂੰ ਘਰੇਲੂ ਡਿਊਟੀਆਂ ਦੇ ਨਾਲ ਅਤੇ ਇਸ ਤੋਂ ਪੈਦਾ ਹੋਣ ਵਾਲੇ ਡਰਾਈਵਿੰਗ ਕੰਮਾਂ ਨੂੰ ਪੂਰਾ ਕਰਨ ਲਈ ਉਸਦੇ/ਉਸਦੀ FDH ਦੀ ਲੋੜ ਹੁੰਦੀ ਹੈ, ਤਾਂ ਉਸਨੂੰ ਇਮੀਗ੍ਰੇਸ਼ਨ ਦੇ ਡਾਇਰੈਕਟਰ ਤੋਂ ਵਿਸ਼ੇਸ਼ ਇਜਾਜ਼ਤ ਲਈ ਅਰਜ਼ੀ ਦੇਣੀ ਪਵੇਗੀ।
ਵਿਸ਼ੇਸ਼ ਇਜਾਜ਼ਤ ਲਈ ਅਰਜ਼ੀ 'ਤੇ ਪੁੱਛਗਿੱਛ ਲਈ, ਕਿਰਪਾ ਕਰਕੇ 2824 6111 'ਤੇ ਪੁੱਛਗਿੱਛ ਹੌਟਲਾਈਨ 'ਤੇ ਕਾਲ ਕਰਕੇ ਜਾਂ enquiry@immd.gov.hk 'ਤੇ ਈਮੇਲ ਭੇਜ ਕੇ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰੋ।
ਰੁਜ਼ਗਾਰ ਆਰਡੀਨੈਂਸ ਰੁਜ਼ਗਾਰਦਾਤਾਵਾਂ ਨੂੰ ਕਾਨੂੰਨੀ ਛੁੱਟੀਆਂ ਦੇਣ ਦੇ ਬਦਲੇ ਕਰਮਚਾਰੀਆਂ ਨੂੰ ਭੁਗਤਾਨ ਕਰਨ ਤੋਂ ਰੋਕਦਾ ਹੈ (ਜਿਵੇਂ ਕਿ ਅਖੌਤੀ "ਛੁੱਟੀਆਂ ਦੀ ਖਰੀਦ")। ਜੇਕਰ ਕੋਈ ਰੁਜ਼ਗਾਰਦਾਤਾ ਆਪਣੀ FDH ਨੂੰ ਕਿਸੇ ਕਾਨੂੰਨੀ ਛੁੱਟੀ 'ਤੇ ਕੰਮ ਕਰਨ ਲਈ ਕਹਿੰਦਾ ਹੈ, ਤਾਂ ਉਸਨੂੰ FDH ਨੂੰ ਘੱਟੋ-ਘੱਟ 48 ਘੰਟੇ ਪਹਿਲਾਂ ਨੋਟਿਸ ਦੇਣਾ ਚਾਹੀਦਾ ਹੈ ਅਤੇ ਵਿਧਾਨਕ ਛੁੱਟੀ ਤੋਂ ਪਹਿਲਾਂ ਜਾਂ ਬਾਅਦ ਵਿੱਚ 60 ਦਿਨਾਂ ਦੇ ਅੰਦਰ FDH ਲਈ ਇੱਕ ਵਿਕਲਪਿਕ ਛੁੱਟੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਲਈ, ਇੱਕ ਰੁਜ਼ਗਾਰਦਾਤਾ ਨੂੰ ਆਪਣੇ FDH ਲਈ 3 ਦਿਨਾਂ ਦੀਆਂ ਵਿਕਲਪਕ ਛੁੱਟੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜਦੋਂ ਉਹ ਲਗਾਤਾਰ ਜਾਂ ਵੱਖਰੇ ਤੌਰ 'ਤੇ ਚੰਦਰ ਨਵੇਂ ਸਾਲ ਦੌਰਾਨ 3 ਵਿਧਾਨਕ ਛੁੱਟੀਆਂ 'ਤੇ ਕੰਮ ਕਰਦਾ/ਕਰਦੀ ਹੈ।
ਕਾਨੂੰਨੀ ਛੁੱਟੀਆਂ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।
ਕਿਰਤ ਵਿਭਾਗ ਨੇ ਵੱਖ-ਵੱਖ ਚੈਨਲਾਂ ਰਾਹੀਂ FDHs ਨੂੰ ਵਿੱਤੀ ਸਮਝਦਾਰੀ ਵਰਤਣ ਅਤੇ ਪੈਸੇ ਉਧਾਰ ਲੈਣ ਤੋਂ ਬਚਣ ਲਈ ਯਾਦ ਦਿਵਾਇਆ ਹੈ। ਇੱਕ ਰੋਜ਼ਗਾਰਦਾਤਾ ਹੋਣ ਦੇ ਨਾਤੇ, ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਆਪਣੇ FDH ਦੀ ਵਿੱਤ ਪ੍ਰਬੰਧਨ ਵਿੱਚ ਸਹਾਇਤਾ ਕਰ ਸਕਦੇ ਹੋ:
ਜੇਕਰ ਕਰਜ਼ਦਾਰ FDH ਨੇ ਰੁਜ਼ਗਾਰ ਛੱਡ ਦਿੱਤਾ ਹੈ, ਤਾਂ ਤੁਸੀਂ ਵਿੱਤੀ ਸੰਸਥਾ ਨੂੰ ਸੂਚਿਤ ਕਰ ਸਕਦੇ ਹੋ ਕਿ ਤੁਸੀਂ FDH ਨਾਲ ਰੁਜ਼ਗਾਰ ਨੂੰ ਖਤਮ ਕਰ ਦਿੱਤਾ ਹੈ। ਜੇਕਰ ਵਿੱਤੀ ਸੰਸਥਾ ਤੁਹਾਡੇ ਪਰਿਵਾਰ ਨੂੰ ਪਰੇਸ਼ਾਨ ਕਰਦੀ ਹੈ, ਤਾਂ ਤੁਸੀਂ ਸਹਾਇਤਾ ਲਈ ਪੁਲਿਸ ਨੂੰ ਕੇਸ ਦੀ ਰਿਪੋਰਟ ਕਰਨ ਬਾਰੇ ਵਿਚਾਰ ਕਰ ਸਕਦੇ ਹੋ।
ਮਿਆਰੀ ਰੁਜ਼ਗਾਰ ਇਕਰਾਰਨਾਮੇ ਦੇ ਤਹਿਤ, ਤੁਹਾਨੂੰ ਇਕਰਾਰਨਾਮੇ ਦੇ ਪੂਰਾ ਹੋਣ ਜਾਂ ਸਮਾਪਤ ਹੋਣ 'ਤੇ ਆਪਣੇ FDH ਨੂੰ ਉਸ ਦੇ ਮੂਲ ਸਥਾਨ 'ਤੇ ਵਾਪਸੀ ਲਈ ਮੁਫਤ ਸਫਰ ਪ੍ਰਦਾਨ ਕਰਨਾ ਚਾਹੀਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਹਵਾਈ ਟਿਕਟ ਦੇ ਮੁੱਲ ਦੇ ਬਰਾਬਰ ਨਕਦੀ ਦੀ ਬਜਾਏ ਆਪਣੇ FDH ਨੂੰ ਮੁਢਲੇ ਚੈੱਕ ਕੀਤੇ ਸਮਾਨ ਦੇ ਨਾਲ ਇੱਕ ਹਵਾਈ ਟਿਕਟ ਪ੍ਰਦਾਨ ਕਰੋ। ਇਹ FDH ਨਕਦੀ ਪ੍ਰਾਪਤ ਕਰਨ ਤੋਂ ਬਾਅਦ ਹਾਂਗ ਕਾਂਗ ਵਿੱਚ ਜ਼ਿਆਦਾ ਠਹਿਰਣ, ਜਾਂ ਆਪਣੇ ਮੂਲ ਸਥਾਨ 'ਤੇ ਵਾਪਸ ਜਾਣ ਦੀ ਬਜਾਏ ਸਿਰਫ ਗੁਆਂਢੀ ਸਥਾਨਾਂ ਲਈ ਰਵਾਨਾ ਹੋਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ।
ਇਸ ਤੋਂ ਇਲਾਵਾ, ਇਹ ਯਕੀਨੀ ਬਣਾਉਣ ਲਈ ਕਿ ਦੋਵੇਂ ਧਿਰਾਂ ਕੋਲ ਇਕਰਾਰਨਾਮੇ ਦੀ ਪੂਰਤੀ ਜਾਂ ਸਮਾਪਤੀ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਣ ਲਈ ਕਾਫ਼ੀ ਅਤੇ ਵਾਜਬ ਸਮਾਂ ਹੈ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹਵਾਈ ਟਿਕਟ ਖਰੀਦਣ ਤੋਂ ਪਹਿਲਾਂ ਆਪਣੇ FDH ਦੇ ਰਵਾਨਗੀ ਦੇ ਪ੍ਰਬੰਧਾਂ (ਜਿਵੇਂ ਕਿ ਰਵਾਨਗੀ ਦੀ ਮਿਤੀ ਅਤੇ ਜਗ੍ਹਾ ਆਦਿ) ਦੀ ਪੁਸ਼ਟੀ ਕਰੋ।
ਜੇਕਰ ਤੁਸੀਂ ਆਪਣੇ FDH ਦਾ ਪਤਾ ਲਗਾਉਣ ਵਿੱਚ ਅਸਮਰੱਥ ਹੋ, ਤਾਂ ਤੁਸੀਂ ਪੁਲਿਸ ਨੂੰ ਕੇਸ ਦੀ ਰਿਪੋਰਟ ਕਰਨ ਅਤੇ ਹਾਂਗ ਕਾਂਗ ਵਿੱਚ ਉਸਦੇ ਦੇਸ਼ ਦੇ ਦੂਤਾਵਾਸ ਅਤੇ/ਜਾਂ ਸਬੰਧਤ ਰੁਜ਼ਗਾਰ ਏਜੰਸੀ ਨੂੰ ਸੂਚਿਤ ਕਰਨ ਬਾਰੇ ਵਿਚਾਰ ਕਰ ਸਕਦੇ ਹੋ। ਜੇਕਰ ਤੁਹਾਡਾ FDH ਬਿਨਾਂ ਨੋਟਿਸ ਜਾਂ ਨੋਟਿਸ ਦੇ ਬਦਲੇ ਭੁਗਤਾਨ ਕੀਤੇ ਬਿਨਾਂ ਨੌਕਰੀ ਛੱਡ ਦਿੰਦਾ ਹੈ, ਤਾਂ ਤੁਹਾਨੂੰ ਇਮੀਗ੍ਰੇਸ਼ਨ ਵਿਭਾਗ (ਪੁੱਛਗਿੱਛ ਹੌਟਲਾਈਨ: 2824 6111; ਈਮੇਲ:enquiry@immd.gov.hk) ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ FDH ਦੁਆਰਾ ਰੁਜ਼ਗਾਰ ਇਕਰਾਰਨਾਮੇ ਨੂੰ ਇਕ ਤਰਫਾ ਤੌਰ 'ਤੇ ਖਤਮ ਕਰ ਦਿੱਤਾ ਗਿਆ ਹੈ।