Foreign Domestic Helpers' Corner
Foreign Domestic Helpers' Corner

Online Briefing for Foreign Domestic Helpers on their Employment Rights

In order to enhance the awareness of foreign domestic helpers (FDHs) on their employment rights, the Labour Department (LD) will conduct an online briefing for FDHs on 23 March 2025 (Sunday). LD has also invited a representative from the Hong Kong Police Force to give our participants an anti-money laundering talk providing information on anti-money laundering and fraudsters’ practices and advice on how to protect personal bank accounts. The briefing will be conducted in Bahasa Indonesia and Tagalog. Details of the briefing are as follows:

Date  :  23 March 2025 (Sunday)
Time  :  1:00 pm to 2:30 pm (Bahasa Indonesia session);
 :  3:00 pm to 4:30 pm (Tagalog session)
Platform  :  ZOOM (Real-time)
(Participants are required to arrange their own computers or mobile devices with internet access)

Interested FDHs may enrol by noon of 21 March 2025 (Friday) by any of the following ways:

The event is free of charge. Enrolment is on a first-come, first-served basis. Enrolment results will be issued by email. For enquiries, please call 3582 8995.

ਉਹ ਗੱਲਾਂ ਜੋ ਤੁਹਾਨੂੰ ਹਾਂਗ ਕਾਂਗ ਵਿੱਚ ਕੰਮ ਕਰਦੇ ਸਮੇਂ ਪਤਾ ਹੋਣੀਆਂ ਚਾਹੀਦੀਆਂ ਹਨ

ਤੁਹਾਡੇ ਕਿਰਤ ਅਧਿਕਾਰ

  • ਤੁਸੀਂ ਹਰ 7 ਦਿਨਾਂ ਦੀ ਮਿਆਦ ਵਿੱਚ ਘੱਟੋ-ਘੱਟ 1 ਆਰਾਮ ਦੇ ਦਿਨ, ਵਿਧਾਨਕ ਛੁੱਟੀਆਂ ਅਤੇ ਭੁਗਤਾਨ ਸਮੇਤ ਸਾਲਾਨਾ ਛੁੱਟੀ ਦੇ ਹੱਕਦਾਰ ਹੋ। ਰੁਜ਼ਗਾਰਦਾਤਾ ਤੁਹਾਨੂੰ ਤੁਹਾਡੇ ਆਰਾਮ ਦੇ ਦਿਨ ਅਤੇ ਛੁੱਟੀਆਂ ਦੌਰਾਨ ਕੰਮ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੇ ਜਾਂ ਵਿਧਾਨਕ ਛੁੱਟੀ ਦੇਣ ਦੇ ਬਦਲੇ ਤੁਹਾਨੂੰ ਕੋਈ ਵੀ ਭੁਗਤਾਨ ਨਹੀਂ ਕਰ ਸਕਦੇ।

  • ਤੁਹਾਡੀ ਮਜ਼ਦੂਰੀ ਦਾ ਤੁਹਾਡੇ ਇਕਰਾਰਨਾਮੇ ਵਿੱਚ ਦੱਸੀ ਗਈ ਰਕਮ (ਜੋ ਕਿ ਇਕਰਾਰਨਾਮੇ 'ਤੇ ਦਸਤਖਤ ਕੀਤੇ ਜਾਣ ਵੇਲੇ ਮੌਜੂਦਾ ਘੱਟੋ-ਘੱਟ ਮਨਜ਼ੂਰਸ਼ੁਦਾ ਉਜਰਤ ਤੋਂ ਘੱਟ ਨਹੀਂ ਹੋਣੀ ਚਾਹੀਦੀ) ਦੇ ਅਨੁਸਾਰ ਅਤੇ ਉਜਰਤ ਦੀ ਮਿਆਦ ਦੇ ਖਤਮ ਹੋਣ ਤੋਂ 7 ਦਿਨਾਂ ਦੇ ਅੰਦਰ ਅੰਦਰ, ਪੂਰਨ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।

  • ਰੁਜ਼ਗਾਰ ਦੀ ਮਿਆਦ ਦੇ ਦੌਰਾਨ ਤੁਹਾਨੂੰ ਮੁਫ਼ਤ ਭੋਜਨ, ਜਾਂ ਤੁਹਾਡੇ ਰੁਜ਼ਗਾਰਦਾਤਾ ਦੀ ਮਰਜ਼ੀ ਅਨੁਸਾਰ ਭੋਜਨ ਭੱਤਾ ਦਿੱਤਾ ਜਾਵੇਗਾ।

  • ਤੁਹਾਨੂੰ ਪੂਰੀ ਰੁਜ਼ਗਾਰ ਮਿਆਦ ਦੇ ਦੌਰਾਨ ਇਕਰਾਰਨਾਮੇ ਵਿੱਚ ਦਰਸਾਏ ਅਨੁਸਾਰ ਆਪਣੇ ਰੁਜ਼ਗਾਰਦਾਤਾ ਦੇ ਨਿਵਾਸ ਵਿੱਚ ਕੰਮ ਕਰਨਾ ਅਤੇ ਰਹਿਣਾ ਚਾਹੀਦਾ ਹੈ। ਤੁਹਾਡੇ ਰੁਜ਼ਗਾਰਦਾਤਾ ਦੁਆਰਾ ਤੁਹਾਨੂੰ ਵਾਜਬ ਗੋਪਨੀਅਤਾ ਦੇ ਨਾਲ ਮੁਫਤ ਰਿਹਾਇਸ਼ ਪ੍ਰਦਾਨ ਕਰਨੀ ਪਵੇਗੀ।

  • ਇਕਰਾਰਨਾਮਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਤੁਹਾਡੇ ਨਿਵਾਸ ਸਥਾਨ ਤੋਂ ਹਾਂਗ ਕਾਂਗ ਤੱਕ ਯਾਤਰਾ ਕਰਨ ਲਈਹਵਾਈ ਟਿਕਟ ਪ੍ਰਦਾਨ ਕਰੇਗਾ; ਅਤੇ ਇਕਰਾਰਨਾਮੇ ਦੇ ਪੂਰਾ ਹੋਣ/ਸਮਾਪਤ ਹੋਣ 'ਤੇ, ਤੁਹਾਨੂੰ ਤੁਹਾਡੇ ਨਿਵਾਸ ਸਥਾਨ 'ਤੇ ਵਾਪਸੀ ਦਾ ਖਰਚਾ ਪ੍ਰਦਾਨ ਕੀਤਾ ਜਾਵੇਗਾ।

  • ਹਾਂਗ ਕਾਂਗ ਵਿੱਚ ਤੁਹਾਡੀ ਨੌਕਰੀ ਦੌਰਾਨ ਤੁਹਾਨੂੰ ਮੁਫ਼ਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ, ਭਾਵੇਂ ਇਹ ਬਿਮਾਰੀ ਤੁਹਾਡੇ ਕੰਮ ਕਰਨ ਤੋਂ/ਦੌਰਾਨ ਪੈਦਾ ਹੋਈ ਹੋਵੇ ਜਾਂ ਨਹੀਂ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਹਾਂਗ ਕਾਂਗ ਵਿੱਚ ਰੁਜ਼ਗਾਰ ਲਈ ਤਿਆਰ ਰਹੋ - ਵਿਦੇਸ਼ੀ ਘਰੇਲੂ ਸਹਾਇਕਾਂ ਲਈ ਇੱਕ ਹੈਂਡਬੁੱਕ

ਵਿਦੇਸ਼ੀ ਘਰੇਲੂ ਸਹਾਇਕਾਂ ਦੇ ਰੁਜ਼ਗਾਰ 'ਤੇ ਇਨਫੋਗ੍ਰਾਫਿਕਸ
Your labour rights picture


ਰੁਜ਼ਗਾਰ ਏਜੰਸੀਆਂ

  • ਹਾਂਗ ਕਾਂਗ ਵਿਸ਼ੇਸ਼ ਪ੍ਰਬੰਧਕੀ ਖੇਤਰ ਸਰਕਾਰ ਦੁਆਰਾ ਇਹ ਲੋੜੀਂਦਾ ਨਹੀਂ ਹੈ ਕਿ ਵਿਦੇਸ਼ੀ ਘਰੇਲੂ ਸਹਾਇਕਾਂ ਨੂੰ ਰੁਜ਼ਗਾਰ ਏਜੰਸੀਆਂ (EAs) ਤੋਂ ਰੁਜ਼ਗਾਰ ਪ੍ਰਾਪਤ ਕਰਨਾ ਹੋਵੇਗਾ। ਫਿਰ ਵੀ, ਤੁਹਾਡੀਆਂ ਸਰਕਾਰ (ਸਰਕਾਰਾਂ) ਦੀਆਂ ਅਜਿਹੀਆਂ ਲੋੜਾਂ ਹੋ ਸਕਦੀਆਂ ਹਨ। ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਕਿਰਪਾ ਕਰਕੇ ਹਾਂਗ ਕਾਂਗ ਵਿੱਚ ਆਪਣੇ ਸਰਕਾਰ ਦੇ ਦੂਤਾਵਾਸ ਪ੍ਰਤੀਨਿਧੀਆਂ ਨਾਲ ਸਲਾਹ ਕਰੋ।

  • ਕਾਨੂੰਨ ਦੇ ਅਨੁਸਾਰ, ਜੋ ਕੋਈ ਵੀ ਨੌਕਰੀ-ਪਲੇਸਮੈਂਟ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦਾ ਹੈ, ਉਸ ਨੂੰ ਕਿਰਤ ਵਿਭਾਗ ਤੋਂ ਲਾਇਸੈਂਸ ਲੈਣਾ ਚਾਹੀਦਾ ਹੈ। ਤੁਹਾਨੂੰ ਇਸਦੀ ਸੇਵਾ ਦੀ ਵਰਤੋਂ ਕਰਨ ਤੋਂ ਪਹਿਲਾਂ ਜਾਂਚ ਕਰਨੀ ਚਾਹੀਦੀ ਹੈ ਕਿ ਕੀ EA ਕੋਲ ਇੱਕ ਵੈਧ ਲਾਇਸੰਸ ਹੈ ਜਾਂ ਨਹੀਂ। ਤੁਸੀਂਇੱਥੇ ਕਲਿੱਕ ਕਰਕੇ ਇਸਨੂੰ ਔਨਲਾਈਨ ਦੇਖ ਸਕਦੇ ਹੋ (ਸਿਰਫ਼ ਚੀਨੀ/ਅੰਗਰੇਜ਼ੀ)।

  • ਤੁਹਾਡੇ EA ਨੂੰ ਤੁਹਾਡੇ ਤੋਂ ਨਿਰਧਾਰਿਤ ਕਮਿਸ਼ਨ (ਜੋ ਕਿ ਇਸ ਸਮੇਂ ਸਫਲ ਪਲੇਸਮੈਂਟ ਤੋਂ ਬਾਅਦ ਤੁਹਾਡੀ ਪਹਿਲੇ-ਮਹੀਨੇ ਦੀ ਤਨਖਾਹ ਦੇ 10% 'ਤੇ ਸੈੱਟ ਕੀਤੀ ਗਈ ਹੈ) ਤੋਂ ਇਲਾਵਾ ਕੋਈ ਵੀ ਫੀਸ ਜਾਂ ਖਰਚੇ ਲੈਣ ਦੀ ਮਨਾਹੀ ਹੈ, ਭਾਵੇਂ ਇਹ ਸਿੱਧੇ ਜਾਂ ਅਸਿੱਧੇ ਤੌਰ 'ਤੇ, ਨੌਕਰੀ-ਪਲੇਸਮੈਂਟ ਦੇ ਦੇ ਨਾਲ ਸੰਬੰਧਿਤ ਹੋਵੇ। ਆਪਣੇ ਆਪ ਨੂੰ ਬਚਾਉਣ ਲਈ, ਤੁਹਾਨੂੰ ਕਮਿਸ਼ਨ ਦਾ ਭੁਗਤਾਨ ਕਰਨ ਤੋਂ ਬਾਅਦ EAs ਤੋਂ ਇੱਕ ਰਸੀਦ ਪ੍ਰਾਪਤ ਕਰਨੀ ਚਾਹੀਦੀ ਹੈ।

  • ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਤੋਂ ਕਿਸੇ EA ਦੁਆਰਾ ਜ਼ਿਆਦਾ ਖਰਚਾ ਲਿਆ ਗਿਆ ਹੈ, ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ EAA ਨੂੰ ਰਿਪੋਰਟ ਕਰਨੀ ਚਾਹੀਦੀ ਹੈ।

  • ਇੱਕ EA ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਰੁਜ਼ਗਾਰਦਾਤਾਵਾਂ ਅਤੇ ਨੌਕਰੀ ਲੱਭਣ ਵਾਲਿਆਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਰੁਜ਼ਗਾਰ ਏਜੰਸੀਆਂ ਲਈ ਅਭਿਆਸ ਕੋਡ ਦਾ ਹਵਾਲਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।


ਆਪਣੀ ਰੱਖਿਆ ਕਰੋ

  • ਕੋਈ ਵੀ (ਤੁਹਾਡੇ ਰੁਜ਼ਗਾਰਦਾਤਾ ਜਾਂ ਏਜੰਸੀ ਸਮੇਤ) ਤੁਹਾਨੂੰ ਤੁਹਾਡੇ ਨਿੱਜੀ ਪਛਾਣ ਦਸਤਾਵੇਜ਼ (ਜਿਵੇਂ ਕਿ ਹਾਂਗ ਕਾਂਗ ਦਾ ਪਛਾਣ ਪੱਤਰ, ਪਾਸਪੋਰਟ ਆਦਿ), ਸੰਪੱਤੀ (ਜਿਵੇਂ ਕਿ ਬੈਂਕ ਦਾ ATM ਕਾਰਡ) ਜਾਂ ਤੁਹਾਡੇ ਅਧਿਕਾਰਾਂ ਬਾਰੇ ਪ੍ਰਕਾਸ਼ਨ/ ਦਸਤਾਵੇਜ਼ਾਂ ਆਦਿ ਨੂੰ ਸਮਰਪਣ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਹੈ।

  • ਤੁਹਾਨੂੰ ਕਿਸੇ ਵੀ ਦਸਤਾਵੇਜ਼ ਜਾਂ ਇਕਰਾਰਨਾਮੇ 'ਤੇ ਦਸਤਖਤ ਨਹੀਂ ਕਰਨੇ ਚਾਹੀਦੇ, ਜਿਸਦੀ ਸਮੱਗਰੀ ਨੂੰ ਤੁਸੀਂ ਨਹੀਂ ਸਮਝਦੇ ਜਾਂ ਜਿਸ ਨਾਲ ਤੁਸੀਂ ਸਹਿਮਤ ਨਹੀਂ ਹੋ।

  • ਤੁਹਾਡੇ EA ਨੂੰ ਤੁਹਾਨੂੰ ਏਜੰਸੀ ਫੀਸਾਂ ਜਾਂ ਸਿਖਲਾਈ ਫੀਸਾਂ ਦੀ ਅਦਾਇਗੀ ਲਈ ਕਰਜ਼ਾ ਲੈਣ ਲਈ ਨਹੀਂ ਕਹਿਣਾ ਚਾਹੀਦਾ।

  • ਤੁਹਾਨੂੰ ਆਪਣੇ ਇਕਰਾਰਨਾਮੇ ਵਿੱਚ ਕੋਈ ਵੀ ਗਲਤ ਜਾਣਕਾਰੀ (ਜਿਵੇਂ ਕਿ ਤੁਹਾਡੀ ਤਨਖਾਹ, ਤੁਹਾਡਾ ਰੁਜ਼ਗਾਰ ਪਤਾ) ਪ੍ਰਦਾਨ ਕਰਨ ਲਈ ਤੁਹਾਡੇ ਰੁਜ਼ਗਾਰਦਾਤਾ ਜਾਂ EA ਦੁਆਰਾ ਬੇਨਤੀਆਂ ਲਈ ਸਹਿਮਤ ਨਹੀਂ ਹੋਣਾ ਚਾਹੀਦਾ। ਅਜਿਹਾ ਕਰਨ ਤੇ ਤੁਸੀਂ ਜੁਰਮ ਲਈ ਜ਼ਿੰਮੇਵਾਰ ਹੋ ਸਕਦੇ ਹੋ।
Protect yourself


ਮਦਦ ਕਿੱਥੋਂ ਲੈਣੀ ਹੈ?

  • ਜੇਕਰ ਤੁਹਾਡਾ ਸਰੀਰਕ ਸ਼ੋਸ਼ਣ ਹੁੰਦਾ ਹੈ, ਤਾਂ ਤੁਹਾਨੂੰ "999" 'ਤੇ ਪੁਲਿਸ ਨੂੰ ਕਾਲ ਕਰਨੀ ਚਾਹੀਦੀ ਹੈ।

  • ਜੇਕਰ ਤੁਹਾਡੀ ਮਜ਼ਦੂਰੀ ਪੂਰੀ ਅਤੇ ਸਮੇਂ 'ਤੇ ਅਦਾ ਨਹੀਂ ਕੀਤੀ ਜਾਂਦੀ, ਆਰਾਮ ਦੇ ਦਿਨ ਅਤੇ ਛੁੱਟੀਆਂ ਨਹੀਂ ਦਿੱਤੀਆਂ ਜਾਂਦੀਆਂ, ਜਾਂ ਤੁਹਾਡੇ ਕਿਰਤ ਅਧਿਕਾਰਾਂ ਦੀ ਉਲੰਘਣਾ ਹੋਣ ਦਾ ਖਦਸ਼ਾ ਹੈ, ਤਾਂ ਤੁਹਾਨੂੰ ਹੇਠਾਂ ਦਿੱਤੇ ਮਾਧਿਅਮਾਂ ਰਾਹੀਂ ਕਿਰਤ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।

  • ਸਰੀਰਕ ਉਤਪੀੜਨ, ਘਰੇਲੂ ਹਿੰਸਾ ਅਤੇ/ਜਾਂ ਹੋਰ ਪਰਿਵਾਰਕ ਸੰਕਟਾਂ 'ਤੇ ਸਹਾਇਤਾ ਲਈ, ਕਿਰਪਾ ਕਰਕੇ ਤੁੰਗ ਵਾਹ ਗਰੁੱਪ ਆਫ਼ ਹਸਪਤਾਲਾਂ ਦੇ CEASE ਸੰਕਟਕਾਲੀਨ ਕੇਂਦਰ ਦੀ 24-ਘੰਟੇ ਦੀ ਹੌਟਲਾਈਨ ਨੂੰ 18281 'ਤੇ ਕਾਲ ਕਰੋ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

  • ਗੈਰ ਨਿਯੋਜਿਤ ਗਰਭ ਅਵਸਥਾ 'ਤੇ ਸਹਾਇਤਾ ਲਈ, ਕਿਰਪਾ ਕਰਕੇ 2343 2255 'ਤੇ ਸਮਾਜ ਭਲਾਈ ਵਿਭਾਗ ਦੀ ਹੌਟਲਾਈਨ ਨੂੰ ਕਾਲ ਕਰੋ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

  • ਹਾਂਗ ਕਾਂਗ ਵਿੱਚ ਆਪਣੀ ਸਰਕਾਰ ਦੇ ਦੂਤਾਵਾਸ ਨਾਲ ਸੰਪਰਕ ਕਰੋ (ਵਰਣਮਾਲਾ ਦੇ ਕ੍ਰਮ ਵਿੱਚ ਵਿਵਸਥਿਤ)


ਵਿਸ਼ੇਸ਼ ਭਾਸ਼ਾਈ ਲੋੜਾਂ

  • ਇਹ ਯਕੀਨੀ ਬਣਾਉਣ ਲਈ ਕਿ ਭਾਸ਼ਾ ਦੀਆਂ ਰੁਕਾਵਟਾਂ ਦੇ ਕਾਰਨ ਸਾਡੀ ਸੇਵਾ ਤੱਕ ਤੁਹਾਡੀ ਪਹੁੰਚ ਵਿੱਚ ਰੁਕਾਵਟ ਨਾ ਆਵੇ, ਜਿੱਥੇ ਜ਼ਰੂਰੀ ਹੋਵੇ, ਦੁਭਾਸ਼ੀਆ ਸੇਵਾ ਦਾ ਪ੍ਰਬੰਧ ਮੁਫ਼ਤ ਕੀਤਾ ਜਾਵੇਗਾ। ਜਦੋਂ ਤੁਸੀਂ ਮੁਫ਼ਤ ਸੁਲ੍ਹਾ-ਸਫ਼ਾਈ ਸੇਵਾ ਦੀ ਮੰਗ ਕਰਦੇ ਹੋ ਜਾਂ ਲੇਬਰ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਦੇ ਹੋ, ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਆਪਣੇ ਖੁਦ ਦੇ ਦੁਭਾਸ਼ੀਏ ਵੀ ਲਿਆ ਸਕਦੇ ਹੋ।